FacebookTwitterg+Mail

ਸ਼ਰੇਆਮ ਸ਼ਿਲਪਾ ਸ਼ੈੱਟੀ ਨੂੰ ਸਟੇਜ 'ਤੇ ਇਸ ਐਕਟਰ ਨੇ ਕੀਤੀ ਸੀ ਕਿੱਸ, ਮਚਿਆ ਸੀ ਖੂਬ ਬਵਾਲ

richard gere happy birthday
31 August, 2017 02:08:57 PM

ਨਵੀਂ ਦਿੱਲੀ— ਖਿਆਤ ਹਾਲੀਵੁੱਡ ਅਭਿਨੇਤਾ ਤੇ ਸੋਸ਼ਲ ਐਕਟੀਵਿਸਟ ਰਿਚਰਡ ਗੇਰੇ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 31 ਅਕਤੂਬਰ 1949 ਨੂੰ ਹੋਇਆ ਸੀ। ਭਾਰਤ 'ਚ ਭਾਵੇਂ ਹੀ ਸ਼ਿਲਪਾ ਸ਼ੈੱਟੀ ਨੂੰ ਜਨਤਕ ਕਿੱਸ ਕਰਨ ਕਾਰਨ ਜਾਣਿਆ ਜਾਂਦਾ ਹੋਵੇ ਪਰ ਗੇਰੇ ਹੋਰ ਵੀ ਕਾਰਨਾਂ ਕਾਰਨ ਜਾਣਿਆ ਜਾਂਦਾ ਹੈ। ਰਿਚਰਡ ਗੇਰੇ 'ਤੇ ਚੀਨ ਨੇ ਹਮੇਸ਼ਾ ਲਈ ਆਪਣੇ ਦੇਸ਼ 'ਚ ਪ੍ਰਵੇਸ਼ 'ਤੇ ਪ੍ਰਾਬੰਧੀ ਲਾਈ ਹੈ।

Punjabi Bollywood Tadka

ਇਸ ਦਾ ਇਹ ਕਾਰਨ ਹੈ ਕਿ ਗੇਰੇ ਨੇ ਤਿੱਬਤ ਆਜ਼ਾਦੀ ਅੰਦੋਲਨ ਦਾ ਸਮਾਰਥਨ ਕੀਤਾ ਸੀ। ਗੇਰੇ ਦੇ ਇਸ ਕਦਮ ਨਾਲ ਚੀਨ ਬੋਖਲਾ ਗਿਆ ਸੀ। ਉਸ ਦਾ ਭਾਰਤ ਨਾਲ ਗਹਿਰਾ ਸੰਬੰਧ ਰਿਹਾ ਹੈ। ਉਹ ਭਾਰਤ 'ਚ ਰਹਿਣ ਵਾਲੇ ਬੁੱਧ ਧਰਮ ਦੇ ਗੁਰੂ ਦਲਾਈ ਲਾਮਾ ਦੇ ਅਨੁਯਾਈ ਹਨ। ਉਹ ਇੰਟਰਨੈਸ਼ਨਲ ਬੋਧੀ ਸੰਘ ਦੇ ਗਲੋਬਲ ਰਾਜਦੂਤ ਹਨ। ਉਨ੍ਹਾਂ ਨੇ ਆਪਣਾ ਧਰਮ ਬਦਲ ਕੇ ਇਸ ਧਰਮ ਨੂੰ ਅਪਨਾਇਆ ਸੀ।

Punjabi Bollywood Tadka

ਸਾਲ 2015 'ਚ ਗੇਰੇ ਨੇ ਆਪਣੇ ਭਾਰਤੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਹਾਲਾਂਕਿ ਇਸ ਮੁਲਾਕਾਤ ਦਾ ਮੁੱਦਾ ਕੀ ਇਹ ਸਾਹਮਣੇ ਨਹੀਂ ਆਇਆ। ਗੇਰੇ ਦਾ ਆਪਣੇ ਤੋਂ 21 ਸਾਲ ਛੋਟੀ ਸੁਪਰਮਾਡਲ ਪ੍ਰੇਮਿਕਾ ਪਦਮਾ ਲਕਸ਼ਮੀ ਨਾਲ ਅਫੇਅਰ ਕਾਫੀ ਚਰਚਾ 'ਚ ਰਿਹਾ।

Punjabi Bollywood Tadka

ਦੋਵੇਂ ਸਾਲ 2014 'ਚ ਇਕ ਹੋਟਲ 'ਚ ਸਪਾਟ ਹੋਏ ਸਨ। ਲਕਸ਼ਮੀ ਨੇ ਲੇਖਕ ਸਲਮਾਨ ਰਸ਼ਦੀ ਨਾਲ ਵਿਆਹ ਕਰ ਲਿਆ ਸੀ। ਸਾਲ 2007 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਜੈਪੁਰ 'ਚ 15 ਅਪ੍ਰੈਲ 2007 ਨੂੰ ਏਡਜ਼ ਦੇ ਪ੍ਰਤੀ ਜਾਗਰੂਕਤਾ 'ਤੇ ਹੋਏ ਇਕ ਈਵੈਂਟ 'ਚ ਗੇਰੇ ਨੇ ਸ਼ਿਲਪਾ ਸ਼ੈੱਟੀ ਨੂੰ ਜਨਤਕ ਤੌਰ 'ਤੇ ਕਿੱਸ ਕਰ ਲਿਆ ਸੀ। ਭਾਰੀ ਵਿਰੋਧ ਤੋਂ ਬਾਅਦ ਗੇਰੇ ਨੂੰ ਨਾ ਸਿਰਫ ਮੁਆਫੀ ਮੰਗਣੀ ਪਈ ਸਗੋਂ ਉਸ ਦੇ ਖਿਲਾਫ ਕੋਰਟ ਕੇਸ ਵੀ ਕੀਤਾ ਗਿਆ।

Punjabi Bollywood Tadka

ਗੇਰੇ ਨੇ ਅਮਰੀਕਨ ਜਿਗੋਲੋ (1980) ਨਾਂ ਦੀ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਅਮਰੀਕਾ 'ਚ ਉਸ ਨੂੰ ਸੈਕਸ ਸਿੰਬਲ ਦੇ ਤੌਰ 'ਤੇ ਦੇਖਿਆ ਜਾਣ ਲੱਗਾ ਸੀ।


Tags: Bollywood and Hollywood Celebrity Richard Gere BirthdayShilpa Shettyਰਿਚਰਡ ਗੇਰੇਸ਼ਿਲਪਾ ਸ਼ੈੱਟੀ