ਮੁੰਬਈ(ਬਿਊਰੋ)- ਅਭਿਨੇਤਾ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਚਾਹੇ ਉਹ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਪਰਿਵਾਰ ਦੇ ਦਿਲਾਂ ਵਿਚ ਉਨ੍ਹਾਂ ਦੀ ਯਾਦਾਂ ਤਾਜ਼ਾ ਹਨ। ਰਿਸ਼ੀ ਕਪੂਰ ਦੀ ਧੀ ਰਿਧੀਮਾ ਆਪਣੇ ਪਿਤਾ ਦੇ ਬੇਹੱਦ ਕਰੀਬ ਸੀ। ਰਿਧੀਮਾ ਲੱਗਭਗ ਹਰ ਦਿਨ ਪਿਤਾ ਦੀ ਕੋਈ ਨਾ ਕੋਈ ਤਸਵੀਰ ਸਾਂਝੀ ਕਰਦੀ ਰਹਿੰਦੀ ਹੈ। ਇਸ ਵਾਰ ਰਿਧੀਮਾ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿਚ ਉਹ ਹੂ-ਬੁ-ਹੂ ਰਿਸ਼ੀ ਕਪੂਰ ਵਰਗੀ ਨਜ਼ਰ ਆ ਰਹੀ ਹੈ।

ਤਸਵੀਰਾਂ ਦੇਖ ਰਿਧੀਮਾ ਨੂੰ ਜੇਕਰ ਰਿਸ਼ੀ ਕਪੂਰ ਦੀ ਕਾਰਬਨ ਕਾਪੀ ਕਿਹਾ ਜਾਵੇ ਤਾਂ ਕੁੱਝ ਗਲਤ ਨਹੀਂ ਹੋਵੇਗਾ। ਇਕ ਤਸਵੀਰਾਂ ਵਿਚ ਰਿਸ਼ੀ ਕਪੂਰ ਨੇ ਰਿਧੀਮਾ ਨੂੰ ਗੋਦ ਵਿਚ ਲਿਆ ਹੋਇਆ ਹੈ। ਉਨ੍ਹਾਂ ਨਾਲ ਨੀਤੂ ਕਪੂਰ ਵੀ ਖੜ੍ਹੀ ਹੈ। ਦੋਵੇਂ ਤਸਵੀਰਾਂ ਰਿਧੀਮਾ ਨੇ ਆਪਣੀ ਇੰਸਟਾ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ।

ਦੱਸ ਦੇਈਏ ਕਿ ਰਿਸ਼ੀ ਕਪੂਰ ਡੇਢ ਸਾਲ ਤੋਂ ਲਿਊਕੇਮੀਆ ਨਾਲ ਲੜ ਰਹੇ ਸਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਨਿਊਯਾਰਕ ਵਿਚ ਵੀ ਇਲਾਜ ਕਰਾਇਆ ਸੀ। 29 ਅਪ੍ਰੈਲ ਨੂੰ ਰਿਸ਼ੀ ਕਪੂਰ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੇ 30 ਅਪ੍ਰੈਲ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ।