ਨਵੀਂ ਦਿੱਲੀ(ਬਿਊਰੋ)- ਰਿਧੀਮਾ ਕਪੂਰ ਇੰਸਟਾਗ੍ਰਾਮ 'ਤੇ ਮਰਹੂਮ ਪਿਤਾ ਰਿਸ਼ੀ ਕਪੂਰ ਨਾਲ ਜੁੜੇ ਕਈ ਯਾਦਗਾਰੀ ਪਲ਼ਾਂ ਨੂੰ ਸ਼ੇਅਰ ਕਰ ਰਹੀ ਹੈ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਇਸ 'ਚ ਰਿਸ਼ੀ ਕਪੂਰ ਨੂੰ ਨਾਨਾ ਜੀ ਦੇ ਕਿਰਦਾਰ 'ਚ ਦੇਖਿਆ ਜਾ ਸਕਦਾ ਹੈ। ਰਿਸ਼ੀ ਕਪੂਰ ਆਪਣੇ ਜਨਮਦਿਨ ਦੀ ਪਾਰਟੀ 'ਚ ਰਿਧੀਮਾ ਕਪੂਰ ਦੀ ਬੇਟੀ ਸਮਾਰਾ ਨਾਲ ਕੁਝ ਯਾਦਗਾਰੀ ਪਲ਼ ਬਿਤਾ ਰਹੇ ਹਨ। ਇਸ ਤਸਵੀਰ ਨੂੰ ਪਹਿਲਾਂ ਨੀਤੂ ਕਪੂਰ ਨੇ ਵੀ ਸ਼ੇਅਰ ਕੀਤਾ ਸੀ। ਜਦੋਂ 4 ਸਤੰਬਰ ਨੂੰ ਰਿਸ਼ੀ ਕਪੂਰ ਦਾ ਜਨਮਦਿਨ ਸੀ।
ਰਿਸ਼ੀ ਕਪੂਰ ਦੇ ਦੇਹਾਂਤ ਦੇ 13ਵੇਂ ਦਿਨ ਰਿਸ਼ੀ ਕਪੂਰ ਦੀ 'ਤੇਹਰਵੀਂ' 'ਤੇ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ ਸੀ, ਰਣਬੀਰ ਕਪੀਰ ਗਰਲਫਰੈਂਡ ਆਲੀਆ ਭੱਟ ਨਾਲ ਪਹੁੰਚੇ ਸੀ। ਜਦਕਿ ਇਸ ਮੌਕੇ 'ਤੇ ਸ਼ਵੇਤਾ ਬੱਚਨ ਨੰਦਾ, ਰਣਧੀਰ ਕਪੂਰ ਅਤੇ ਕਰਿਸ਼ਮਾ ਕਪੂਰ ਵੀ ਸ਼ਾਮਿਲ ਸਨ। ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਕੈਂਸਰ ਕਾਰਨ ਦਮ ਤੋੜ ਦਿੱਤਾ ਸੀ।
ਰਿਸ਼ੀ ਕਪੂਰ ਦੇ ਦੇਹਾਂਤ ਸਮੇਂ ਰਿਧੀਮਾ ਦਿੱਲੀ 'ਚ ਸੀ ਅਤੇ ਉਹ ਕਾਰ ਤੋਂ ਮੁੰਬਈ ਪਹੁੰਚੀ ਸੀ। ਉਹ ਰਿਸ਼ੀ ਕਪੂਰ ਦੇ ਅੰਤਿਮ ਸੰਸਕਾਰ 'ਚ ਵੀ ਹਿੱਸਾ ਨਹੀਂ ਲੈ ਪਾਈ ਪਰ ਉਹ ਉਨ੍ਹਾਂ ਦੀ ਤੇਹਰਵੀਂ 'ਚ ਪਹੁੰਚਣ 'ਚ ਸਫ਼ਲ ਰਹੀ। ਰਿਸ਼ੀ ਕਪੂਰ ਨੇ ਕਈ ਫਿਲਮਾਂ 'ਚ ਕੰਮ ਕੀਤਾ। ਬਾਲੀਵੁੱਡ ਦੀ ਇਸ ਖ਼ਾਸ ਸ਼ਖ਼ਸੀਅਤ ਦੇ ਦੁਨੀਆ ਤੋਂ ਜਾਣ ਨਾਲ ਪੂਰੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਪਈ ਹੈ। ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਨਾਲ ਪੂਰਾ ਬਾਲੀਵੁੱਡ ਗ਼ਮਗੀਨ ਹੋਇਆ ਪਿਆ।