FacebookTwitterg+Mail

ਰੂਬੀਨਾ ਤੋਂ ਬਾਅਦ ਬੁਆਏਫਰੈਂਡ ਨਾਲ ਵਿਆਹ ਦੇ ਬੰਧਨ 'ਚ ਬੱਝੀ ਰਿਧਿਮਾ

ridhima tiwari
29 June, 2018 05:59:25 PM

ਮੁੰਬਈ (ਬਿਊਰੋ)— 'ਗੁਲਾਮ' 'ਚ ਨਜ਼ਰ ਆਈ ਅਦਾਕਾਰਾ ਰਿਧਿਮਾ ਤਿਵਾਰੀ ਨੇ ਆਪਣੇ ਬੁਆਏਫਰੈਂਡ ਜਸਕਰਣ ਸਿੰਘ ਨਾਲ ਬੁੱਧਵਾਰ ਨੂੰ ਮੁੰਬਈ 'ਚ ਵਿਆਹ ਕਰਵਾ ਲਿਆ ਹੈ। ਜਸਕਰਨ ਨੇ ਆਪਣੇ ਵਿਆਹ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਡੀਅਰ ਮਿਸੇਜ਼, ਤੁਹਾਡੇ 'ਚ ਮੈਨੂੰ ਮੇਰਾ ਘਰ ਦਿਖਾਈ ਦਿੰਦਾ ਹੈ, ਇਹ ਸੱਚ ਹੈ ਤੁਸੀਂ ਮੇਰੇ ਹੋ, ਤੁਸੀਂ ਜਿਸ ਤਰ੍ਹਾਂ ਮੇਰੇ ਅੱਗੇ ਚੱਲ ਰਹੇ ਹੋ, ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ।

Punjabi Bollywood Tadka
ਰਿਧਿਮਾ ਕਰੀਬ ਪਿਛਲੇ 5 ਸਾਲ ਤੋਂ ਜਸਕਰਨ ਨਾਲ ਰਿਲੇਸ਼ਨਸ਼ਿਪ 'ਚ ਹੈ। ਉੱਥੇ ਹੀ ਦੋਹਾਂ ਨੇ ਇਸ ਸਾਲ ਫਰਵਰੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਅਧਿਕਾਰਕ ਐਲਾਨ ਕੀਤਾ। ਦੋਹਾਂ ਦੀ ਮੁਲਾਕਾਤ ਲਾਈਫ ਓਕੇ ਦੇ ਸ਼ੋਅ 'ਦੋ ਦਿਲ ਇਕ ਜਾਨ' ਦੌਰਾਨ ਹੋਈ ਸੀ। ਪਿਛਲੇ ਕਾਫੀ ਸਮੇਂ ਤੋਂ ਦੋਵੇਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਸਨ।

Punjabi Bollywood Tadka
ਇਕ ਇੰਟਰਵਿਊ ਦੌਰਾਨ ਜਸਕਰਨ ਨੇ ਗੱਲਬਾਤ ਦੌਰਾਨ ਦੱਸਿਆ ਸੀ ਕਿ ਅਸੀਂ ਹਮੇਸ਼ਾ ਤੋਂ ਵਿਆਹ ਕਰਨਾ ਚਾਹੁੰਦੇ ਸੀ ਪਰ ਕਦੇ ਸੋਚਿਆ ਨਹੀਂ ਸੀ ਇਹ ਸਭ ਕੁਝ ਇੰਨੀ ਜਲਦੀ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਰਿਧਿਮਾ ਨੇ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਸੀ ਅਤੇ ਅਸੀਂ ਸੋਚਿਆ ਕਿ ਇਹ ਸਮਾਂ ਵਿਆਹ ਲਈ ਬਿਲਕੁਲ ਸਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਰਿਧਿਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੋਅ 'ਦੋ ਦਿਲ ਏਕ ਜਾਨ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਰਿਧਿਮਾ 'ਸਸੁਰਾਲ ਗੇਂਦਾ ਫੁਲ', 'ਰਿਸ਼ਤੋਂ ਸੇ ਬੜੀ ਪ੍ਰਥਾ', 'ਹਰ ਘਰ ਕੁਛ ਕਹਿਤਾ ਹੈ', 'ਆਸ਼ਿਕ ਬੀਵੀ ਕਾ', 'ਸਾਵਧਾਨ ਇੰਡੀਆ' ਅਤੇ 'ਗੁਲਾਮ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood Tadka


Tags: Ridhima Tiwari Jaskaran Singh Marriage Ghulaam Do Dil Ek Jaan Tv Actress

Edited By

Kapil Kumar

Kapil Kumar is News Editor at Jagbani.