FacebookTwitterg+Mail

BB9 ਦੀ ਸਭ ਤੋਂ ਮਹਿੰਗੀ ਮੁਕਾਬਲੇਬਾਜ਼, ਪ੍ਰਾਈਸ ਮਨੀ ਤੋਂ 4 ਗੁਣਾ ਵੱਧ ਲਿਆ ਪੈਸਾ (ਦੇਖੋ ਤਸਵੀਰਾਂ)

    2/13
19 November, 2015 10:26:03 PM
ਮੁੰਬਈ- ਬਾਲੀਵੁੱਡ ਅਭਿਨੇਤਰੀ ਰਿਮੀ ਸੇਨ ਇਨ੍ਹੀਂ ਦਿਨੀਂ 'ਬਿੱਗ ਬੌਸ 9' ਦੇ ਘਰ 'ਚ ਪ੍ਰਵੇਸ਼ ਕਰਕੇ ਸਭ ਤੋਂ ਮਹਿੰਗੀ ਮੁਕਾਬਲੇਬਾਜ਼ ਬਣ ਗਈ ਹੈ। ਦੱਸਣਯੋਗ ਹੈ ਕਿ ਰਿਮੀ ਨੇ ਇਸ ਸ਼ੋਅ ਲਈ 2 ਕਰੋੜ ਰੁਪਏ ਬਤੌਰ ਸਾਈਨਿੰਗ ਅਮਾਊਂਟ ਲਿਆ ਹੈ, ਜਦਕਿ ਸ਼ੋਅ ਦੀ ਪ੍ਰਾਈਜ਼ ਮਨੀ ਸਿਰਫ 2 ਕਰੋੜ ਰੁਪਏ ਹੈ। ਖਬਰਾਂ ਮੁਤਾਬਕ ਰਿਮੀ ਨੂੰ ਛੱਡ ਕੇ ਬਾਕੀ ਮੁਕਾਬਲੇਬਾਜ਼ਾਂ ਨੂੰ 3 ਤੋਂ 5 ਲੱਖ ਰੁਪਏ ਪ੍ਰਤੀ ਵੀਕ 'ਤੇ ਸਾਈਨ ਕੀਤਾ ਗਿਆ ਹੈ। ਇਸ ਦਾ ਮਤਲਬ ਜੇਕਰ ਸਭ ਕੁਝ ਪਾਪੂਲੈਰਿਟੀ 'ਤੇ ਨਿਰਭਰ ਹੋਵੇਗਾ, ਜਿਸ ਦੀ ਪਾਪੂਲੈਰਿਟੀ ਸਭ ਤੋਂ ਘੱਟ ਹੋਵੇਗੀ, ਉਸ ਨੂੰ 3 ਹੋਰ ਜਿਹੜੇ ਸਭ ਤੋਂ ਪਾਪੂਲਰ ਹੋਵੇਗਾ, ਉਸ ਨੂੰ 5 ਲੱਖ ਰੁਪਏ ਪ੍ਰਤੀ ਵੀਕ ਦੇ ਹਿਸਾਬ ਨਾਲ ਅਮਾਊਂਟ ਦਿੱਤਾ ਗਿਆ।
ਖਾਸ ਗੱਲ ਇਹ ਹੈ ਕਿ ਸ਼ੋਅ 'ਚ ਰਹਿਣ ਦੀ ਸਮਾਂ ਹੱਦ ਲਗਭਗ 15 ਹਫਤੇ ਦੀ ਹੈ ਤੇ ਅਜਿਹੇ 'ਚ ਜੇਕਰ ਕੋਈ ਮੁਕਾਬਲੇਬਾਜ਼ ਚੰਗਾ ਪ੍ਰਫਾਰਮ ਕਰਕੇ 15 ਹਫਤੇ ਤਕ ਘਰ 'ਚ ਰਹਿ ਜਾਵੇ ਤਾਂ ਉਹ 75 ਲੱਖ ਰੁਪਏ ਕਮਾ ਸਕਦਾ ਹੈ ਪਰ ਅਜਿਹੇ 'ਚ ਜੇਕਰ ਪ੍ਰਾਈਜ਼ ਮਨੀ 50 ਲੱਖ ਰੁਪਏ ਨੂੰ ਵੀ ਜੋੜਿਆ ਜਾਵੇ ਤਾਂ ਵੀ ਰਕਮ ਰਿਮੀ ਸੇਨ ਦੇ ਸਾਈਨਿੰਗ ਅਮਾਊਂਟ ਦੇ ਬਰਾਬਰ ਨਹੀਂ ਪਹੁੰਚਦੀ ਹੈ।

Tags: ਰਿਮੀ ਸੇਨ ਬਿੱਗ ਬੌਸ 9 Rimi Sen Bigg Boss 9