ਮੁੰਬਈ (ਬਿਊਰੋ)— ਟਵਿੰਕਲ ਖੰਨਾ ਦੀ ਛੋਟੀ ਭੈਣ ਰਿੰਕੀ ਖੰਨਾ ਦਾ ਜਨਮ 27 ਜੁਲਾਈ 1977 ਨੂੰ ਹੋਇਆ ਸੀ। 41 ਸਾਲਾ ਰਿੰਕੀ ਨੇ ਬਤੌਰ ਲੀਡ ਅਦਾਕਾਰਾ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ ਲਾਈਮਲਾਈਟ ਤੋਂ ਦੂਰ ਹੈ। ਰਿੰਕੀ ਦਾ ਅਸਲੀ ਨਾਂ ਰਿੰਕਲ ਸੀ ਪਰ ਬਾਅਦ 'ਚ ਉਨ੍ਹਾਂ ਨੇ ਆਪਣਾ ਨਾਂ ਰਿੰਕੀ ਕਰ ਲਿਆ। ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਰਿੰਕੀ ਇੰਗਲਿਸ਼ ਅਤੇ ਹਿੰਦੀ 'ਚ ਪਲੇਅ ਕਰਦੀ ਹੁੰਦੀ ਸੀ।
ਰਿੰਕੀ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਸੀ। ਉਨ੍ਹਾਂ ਨੇ ਆਪਣੇ ਚਾਰ ਸਾਲ ਦੇ ਫਿਲਮੀ ਕਰੀਅਰ 'ਚ ਕਰੀਬ 9 ਫਿਲਮਾਂ ਕੀਤੀਆਂ ਹਨ।
ਬਾਲੀਵੁੱਡ ਦੇ ਨਾਲ-ਨਾਲ ਰਿੰਕੀ ਸਾਊਥ ਦੀਆਂ ਫਿਲਮਾਂ 'ਚ ਵੀ ਆਪਣਾ ਹੱਥ ਅਜ਼ਮਾ ਚੁੱਕੀ ਹੈ। ਸਾਲ 2003 'ਚ ਰਿੰਕੀ ਦੀ ਮੁਲਾਕਾਤ ਉਦਯੋਗਪਤੀ ਸਮੀਰ ਸਰਨ ਨਾਲ ਹੋਈ ਸੀ।
ਫਿਲਹਾਲ ਰਿੰਕੀ ਇਕ ਯੂਥ ਮੈਗਜ਼ੀਨ ਦੀ ਐਡੀਟਰ ਹੈ। ਦੋ ਬੱਚਿਆਂ ਦੀ ਮਾਂ ਰੰਕੀ ਹੁਣ ਆਪਣੇ ਪਤੀ ਨਾਲ ਲੰਡਨ 'ਚ ਸੈਟਲ ਹੋ ਗਈ ਹੈ।
ਜਾਣਕਾਰੀ ਮੁਤਾਬਕ ਖਬਰਾਂ ਮੁਤਾਬਕ ਰਿੰਕੀ ਬਾਲੀਵੁੱਡ ਐਕਟਰ ਸੰਨੀ ਦਿਓਲ ਨੂੰ ਛੋਟੇ ਪਾਪਾ ਕਹਿੰਦੀ ਸੀ। ਦਰਅਸਲ ਇਕ ਦੌਰ ਸੀ ਜਦੋਂ ਡਿੰਪਲ ਅਤੇ ਸੰਨੀ ਦਿਓਲ ਦਾ ਅਫੇਅਰ ਜ਼ੋਰਾਂ-ਸ਼ੋਰਾਂ 'ਤੇ ਸੀ।
ਡਿੰਪਲ ਦੇ ਘਰ ਸੰਨੀ ਦਾ ਖੂਬ ਆਉਣਾ-ਜਾਣਾ ਹੁੰਦਾ ਸੀ ਅਤੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਡਿੰਪਲ ਅਤੇ ਸੰਨੀ ਦਾ ਵਿਆਹ ਵੀ ਹੋ ਗਿਆ ਸੀ।
ਰਿੰਕੀ ਖੰਨਾ ਦਾ ਹੈਲੋ ਮੈਗਜ਼ੀਨ ਲਈ ਕਰਵਾਇਆ ਗਿਆ ਸ਼ੂਟ ਵੀ ਕਾਫੀ ਚਰਚਾ 'ਚ ਰਿਹਾ ਸੀ ਕਿਉਂਕਿ ਰਿੰਕੀ ਲੰਬੇ ਸਮੇਂ ਬਾਅਦ ਕਿਸੇ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆਈ ਸੀ।
ਇਸ ਸ਼ੂਟ 'ਚ ਉਹ ਮਾਂ ਡਿੰਪਲ ਕਪਾੜੀਆ ਅਤੇ ਭੈਣ ਟਵਿੰਕਲ ਨਾਲ ਨਜ਼ਰ ਆਈ ਸੀ।
ਜ਼ਿਕਰਯੋਗ ਹੈ ਕਿ ਫਿਲਮ 'ਪਿਆਰ ਮੇਂ ਕਭੀ-ਕਭੀ', 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈਂ', 'ਝਣਕਾਰ' ਬੀਟਸ', 'ਚਮੇਲੀ' ਵਰਗੀਆਂ ਫਿਲਮਾਂ 'ਚ ਰਿੰਕੀ ਅਹਿਮ ਕਿਰਦਾਰ ਨਿਭਾਅ ਚੁੱਕੀ ਹੈ।