FacebookTwitterg+Mail

OMG 2 ਸਾਲ 'ਚ ਇੰਨੀ ਬਦਲ ਗਈ 'ਸੈਰਾਟ' ਦੀ ਹਸੀਨਾ 'ਆਰਚੀ', ਵਾਇਰਲ ਹੋਇਆ ਮੇਕਓਵਰ

rinku rajguru
21 July, 2018 10:42:17 AM

ਮੁੰਬਈ (ਬਿਊਰੋ)— 2016 ਦੀ ਮਰਾਠੀ ਬਲਾਕਬਸਟਰ ਫਿਲਮ 'ਸੈਰਾਟ' 'ਚ 'ਆਰਚੀ' ਦੇ ਰੋਲ 'ਚ ਦਿਖੀ ਅਦਾਕਾਰਾ ਰਿੰਕੂ ਰਾਜਗੁਰੂ ਨੇ ਆਪਣੀ ਮਾਸੂਮੀਅਤ ਅਤੇ ਸ਼ਾਨਦਾਨ ਐਕਟਿੰਗ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਸੀ। ਫਿਲਮ 'ਚ ਉਹ ਮਹਾਰਾਸ਼ਟਰ ਦੀ ਇਕ ਸਿੰਪਲ ਲੜਕੀ ਦੇ ਰੋਲ 'ਚ ਦਿਖਾਈ ਦਿੱਤੀ ਸੀ ਪਰ ਹੁਣ 2 ਸਾਲ ਬਾਅਦ ਉਨ੍ਹਾਂ ਦਾ ਗਜ਼ਬ ਦਾ ਮੇਕਓਵਰ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਅੱਜ ਉਹ ਕਿਸੇ ਦੀਵਾ ਤੋਂ ਘੱਟ ਨਹੀਂ ਲੱਗਦੀ। ਸੋਸ਼ਲ ਮੀਡੀਆ 'ਤੇ ਰਿੰਕੂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਮੇਕਓਵਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਉਹ ਪਹਿਲਾਂ ਤੋਂ ਜ਼ਿਆਦਾ ਸਟਾਈਲਿਸ਼ ਅਤੇ ਖੂਬਸੂਰਤ ਹੋ ਗਈ ਹੈ। ਇਸ ਤੋਂ ਇਲਾਵਾ ਰਿੰਕੂ ਨੇ ਆਪਣਾ ਭਾਰ ਵੀ ਘਟਾ ਲਿਆ ਹੈ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਕਾਰਨ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjabi Bollywood Tadka

ਦੱਸ ਦੇਈਏ ਕਿ 'ਸੈਰਾਟ' ਰਿੰਕੂ ਰਾਜਗੁਰੂ ਦੀ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2017 'ਚ ਆਈ ਕੰਨੜ ਮੂਵੀ 'Manasu Mallige' 'ਚ ਕੰਮ ਕੀਤਾ। ਜ਼ਿਕਰਯੋਗ ਹੈ ਕਿ ਕੰਨੜ ਮੂਵੀ 'ਸੈਰਾਟ' ਦਾ ਹੀ ਰੀਮੇਕ ਸੀ। 'ਸੈਰਾਟ' ਲਈ ਰਿੰਕੂ ਨੂੰ 'ਬੈਸਟ ਅਦਾਕਾਰਾ' ਦਾ 'ਮਰਾਠੀ ਫਿਲਮਕਾਰ ਐਵਾਰਡ' ਵੀ ਮਿਲਿਆ ਸੀ।

Punjabi Bollywood Tadka

ਇਸ ਫਿਲਮ 'ਚ ਰਿੰਕੂ ਦੇ ਆਪੋਜ਼ਿਟ ਆਕਾਸ਼ ਠੋਸਰ ਨੇ ਕੰਮ ਕੀਤਾ ਸੀ। ਦੋਹਾਂ ਦੀ ਕੈਮਿਸਟਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਨਾਗਰਾਜ ਮੰਜੁਲੇ ਵੱਲੋਂ ਨਿਰਦੇਸ਼ਿਤ ਫਿਲਮ 'ਸੈਰਾਟ' ਦਾ ਕ੍ਰੇਜ਼ ਦੂਜੀ ਫਿਲਮ ਇੰਡਸਟਰੀ 'ਤੇ ਵੀ ਦੇਖਣ ਨੂੰ ਮਿਲਿਆ। 'ਸੈਰਾਟ' ਦਾ ਕੰਨੜ, ਉੜੀਆ, ਪੰਜਾਬੀ, ਬੰਗਾਲੀ ਹਿੰਦੀ 'ਚ ਰੀਮੇਕ ਬਣ ਚੁੱਕਾ ਹੈ।

Punjabi Bollywood Tadka

ਤਾਮਿਲ ਅਤੇ ਤੇਲੁਗੂ 'ਚ ਵੀ 'ਸੈਰਾਟ' ਦੇ ਰੀਮੇਕ ਬਣਨ ਵਾਲੇ ਹਨ। 'ਸੈਰਾਟ' ਦੇ ਹਿੰਦੀ ਰੀਮੇਕ ਦਾ ਨਾਂ 'ਧੜਕ' ਹੈ, ਜਿਸ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ। ਇਸ 'ਚ ਲੀਡ ਰੋਲ 'ਚ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਹਨ। ਮੂਵੀ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫੈਨਜ਼ ਅਤੇ ਆਲੋਚਕਾਂ ਦਾ ਫਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: SairatRinku RajguruMakeoverLatest PicsInstagramNagraj ManjuleAkash Thosar

Edited By

Chanda Verma

Chanda Verma is News Editor at Jagbani.