FacebookTwitterg+Mail

ਅਮਰੀਕੀ ਅਭਿਨੇਤਾ ਅਤੇ ਕਾਮੇਡੀਅਨ ਰਿਪ ਟੇਲਰ ਦਾ ਦਿਹਾਂਤ

rip taylor  the confetti tossing actor and comedian  is dead at 84
08 October, 2019 09:55:01 AM

ਵਾਸ਼ਿੰਗਟਨ (ਯੂ.ਐੱਨ.ਆਈ.) – ਅਮਰੀਕੀ ਅਭਿਨੇਤਾ ਅਤੇ ਕਾਮੇਡੀਅਨ ਰਿਪ ਟੇਲਰ ਦਾ ਦਿਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਰਿਪ ਟੇਲਰ ਦੇ ਪ੍ਰਚਾਰਕ ਹਰਲਨ ਬੋਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਸਿਹਤ ਖਰਾਬ ਹੋਣ ਤੋਂ ਬਾਅਦ ਰਿਪ ਟੇਲਰ ਨੂੰ ਲਾਸ ਏਂਜਲਸ ਦੇ ਸੇਰਡਰਸ-ਸਿਨਾਈ ਮੈਡੀਕਲ ਸੈਂਟਰ ’ਚ ਭਰਤੀ ਕਰਾਇਆ ਗਿਆ ਸੀ।

 

ਉਨ੍ਹਾਂ ਦੀ ਮੌਤ ਦਾ ਕਾਰਣ ਅਜੇ ਸਪੱਸ਼ਟ ਨਹੀਂ ਹੋਇਆ ਹੈ। ਰਿਪ ਟੇਲਰ ਨੇ ਐਕਟਿੰਗ ਦੇ ਖੇਤਰ ’ਚ ਆਉਣ ਤੋਂ ਪਹਿਲਾਂ ਕੋਰੀਆਈ ਯੁੱਧ ’ਚ ਆਪਣੀ ਸੇਵਾ ਦਿੱਤੀ ਸੀ। ਅਭਿਨੇਤਾ ਰਿਪ ਟੇਲਰ ਨੇ ਕਈ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ’ਚ ਆਪਣੀ ਐਕਟਿੰਗ ਅਤੇ ਕਾਮੇਡੀ ਦਾ ਹੁਨਰ ਦਿਖਾਇਆ ਹੈ।


Tags: Rip TaylorComedian ActorDeathHollywood Celebrity

Edited By

Sunita

Sunita is News Editor at Jagbani.