ਜਲੰਧਰ (ਬਿਊਰੋ) — ਹਾਲ ਹੀ ਵਿਚ ਪੰਜਾਬੀ ਗਾਇਕ ਰਿਸ਼ੀ ਚਾਨਾ ਨੇ ਆਪਣੇ ਨਵੇਂ ਗੀਤ 'ਤੇਰੇ ਪਿੱਛੇ ਆਵਾਂ' ਨਾਲ ਦਰਸ਼ਕਾਂ ਦੀ ਕਚਹਿਰੀ ਵਿਚ ਦਸਤਕ ਦਿੱਤੀ ਹੈ। ਇਹ ਇਕ ਰੋਮਾਂਟਿਕ ਬੀਟ ਸੌਂਗ ਹੈ, ਜਿਸ ਨੂੰ ਰਿਸ਼ੀ ਚਾਨਾ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆਂ ਹੈ। ਰਿਸ਼ੀ ਚਾਨਾ ਦੇ ਗੀਤ 'ਤੇਰੇ ਪਿੱਛੇ ਆਵਾਂ' ਦੇ ਬੋਲ ਰਾਹੁਲ ਸ਼ੂਰ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ ਅਤੇ ਇਸ ਗੀਤ ਦਾ ਮਿਊਜ਼ਿਕ ਸ਼ੋਬੀ ਵਲੋਂ ਤਿਆਰ ਕੀਤਾ ਗਿਆ ਹੈ। ਸ਼ੋਬੀ ਵਲੋਂ ਤਿਆਰ ਕੀਤਾ ਗੀਤ ਦਾ ਮਿਊਜ਼ਿਕ ਦਿਲ ਨੂੰ ਛੂਹ ਰਿਹਾ ਹੈ।
ਦੱਸ ਦਈਏ ਕਿ ਰਿਸ਼ੀ ਚਾਨਾ ਦੇ ਗੀਤ 'ਤੇਰੇ ਪਿੱਛੇ ਆਵਾਂ' ਦੇ ਪ੍ਰੋਡਿਊਸਰ ਰਚਨਾ ਚੰਨਾ ਹੈ। ਇਸ ਗੀਤ ਨੂੰ ਜੀ ਮਿਊਜ਼ਿਕ ਕੰਪਨੀ (Zee Music Company) ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿਰਿਸ਼ੀ ਚਾਨਾ ਦਾ ਗੀਤ 'ਤੇਰੇ ਪਿੱਛੇ ਆਵਾਂ' ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ।