FacebookTwitterg+Mail

ਨਿਊਯਾਰਕ 'ਚ ਲੱਖਾਂ ਦੀਆਂ ਜੁੱਤੀਆਂ ਦੇਖ ਰਿਸ਼ੀ ਕਪੂਰ ਨੂੰ ਲੱਗਾ ਝਟਕਾ, ਸਾਂਝੀ ਕੀਤੀ ਤਸਵੀਰ

rishi kapoor   new york store
30 June, 2019 10:59:05 AM

ਮੁੰਬਈ(ਬਿਊਰੋ)— ਦਿੱਗ‍ਜ ਅਭਿਨੇਤਾ ਰਿਸ਼ੀ ਕਪੂਰ ਕਾਫੀ ਦਿਨਾਂ ਤੋਂ ‍ਨਿਊਯਾਰਕ 'ਚ ਹਨ। ਬੀਤੇ ਸਾਲ ਕੈਂਸਰ ਦੀ ਰੋਗ ਦਾ ਪਤਾ ਚਲਣ 'ਤੇ ਉਹ ਉੱਥੇ ਰਵਾਨਾ ਹੋਏ ਸਨ ਅਤੇ ਉਦੋਂ ਤੋਂ ਉੱਥੇ ਆਪਣਾ ਇਲਾਜ ਕਰਵਾ ਰਹੇ ਹਨ। ਖਬਰਾਂ ਮੁਤਾਬਕ ਉਨ੍ਹਾਂ ਦੀ ਹਾਲਤ 'ਚ ਹੁਣ ਕਾਫੀ ਸੁਧਾਰ ਹੈ ਅਤੇ ਇਲਾਜ ਦਾ ਅੰਤਮ ਪੜਾਅ ਚੱਲ ਰਿਹਾ ਹੈ। ਰਿਪੋਰਟ ਅਨੁਸਾਰ ਜਲ‍ਦ ਹੀ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਭਾਰਤ ਵਾਪਸ ਆਉਣਗੇ। ਇਸ ਵਿਚਕਾਰ ਉਹ ਇਕ ਜੁੱਤੀਆਂ ਦੀ ਦੁਕਾਨ 'ਚ ਪਹੁੰਚ ਗਏ, ਇੱਥੇ ਜੁੱਤੀਆਂ ਦੀ ਕੀਮਤ ਦੇਖ ਰਿਸ਼ੀ ਕਪੂਰ ਹੈਰਾਨ ਰਹਿ ਗਏ। ਇਸ ਕਤੋਂ ਬਾਅਦ ਉਨ੍ਹਾਂ ਨੇ ਉੱਥੋਂ ਦੀਆਂ ਤਸ‍ਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ।


ਰਿਸ਼ੀ ਕਪੂਰ ਨੇ ਤਿੰਨ ਤਸ‍ਵੀਰਾਂ ਟਵੀਟ ਕੀਤੀਆਂ ਹਨ, ਜਿਸ 'ਚ ਕਾਫੀ ਵੱਡਾ ਜੁੱਤੀਆਂ ਦਾ ਸ਼ੋਰੂਮ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਨਾਲ ਰਿਸ਼ੀ ਕਪੂਰ ਨੇ ਲਿਖਿਆ ਕਿ ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਜੁੱਤੀਆਂ ਦੇ ਸ਼ੋਰੂਮ ਦੇਖੇ ਹਨ, ਉਨ੍ਹਾਂ 'ਚ ਇਹ ਹੁਣ ਤੱਕ ਸਭ ਤੋਂ ਵੱਡਾ ਹੈ। ਇੱਥੇ 12000 ਤੋਂ ਜ਼ਿਆਦਾ ਸ‍ਟਾਇਲ ਮੌਜੂਦ ਹਨ, ਜਿਨ੍ਹਾਂ ਦੀ ਕੀਮਤ 3,44,751 ਰੁਪਏ ਤੋਂ ਸ਼ੁਰੂ ਹੋ ਕੇ 27,58,012 ਰੁਪਏ ਤੱਕ ਹੈ। ਇਨ੍ਹਾਂ ਕੀਮਤਾਂ ਨੂੰ ਦੇਖ ਰਿਸ਼ੀ ਕਪੂਰ ਦਾ ਵੀ ਸਿਰ ਚਕਰਾ ਗਿਆ। ਦੱਸ ਦੇਈਏ ਕਿ ਰਿਸ਼ੀ ਕਪੂਰ ਦਾ ਸਤੰਬਰ ਸਾਲ 2018 ਤੋਂ ਟਰੀਟਮੈਂਟ ਚੱਲ ਰਿਹਾ ਹੈ। ਖੁਦ ਰਿਸ਼ੀ ਨੇ ਨਿਊਯਾਰਕ ਜਾਂਦੇ ਸਮੇਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਇਲਾਜ ਦੇ ਕਾਫੀ ਦਿਨਾਂ ਬਾਅਦ ਫਿਲਮਮੇਕਰ ਰਾਹੁਲ ਰਵੈਲ ਨੇ ਖੁਲਾਸਾ ਕੀਤਾ ਸੀ ਕਿ ਰਿਸ਼ੀ ਕਪੂਰ ਕੈਂਸਰ ਨਾਲ ਪੀੜਤ ਹਨ। ਲੰਬੇ ਇਲਾਜ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਜਲ‍ਦ ਭਾਰਤ ਆਉਣ ਦੀ ਉਂ‍ਮੀਦ ਹੈ। ਆਪਣੀ ਇਸ ਲੜਾਈ ਦੌਰਾਨ ਜੋ ਲੋਕ ਉਨ੍ਹਾਂ ਦੇ  ਨਾਲ ਰਹੇ, ਉਨ੍ਹਾਂ ਸਾਰਿਆਂ ਦਾ ਰਿਸ਼ੀ ਕਪੂਰ ਨੇ ਧੰਨਵਾਦ ਵੀ ਅਦਾ ਕੀਤਾ ਸੀ।


19 ਜੁਲਾਈ ਨੂੰ ਰਿਲੀਜ਼ ਹੋਵੇਗੀ ਉਨ੍ਹਾਂ ਦੀ ਫਿ‍ਲ‍ਮ
ਰਿਸ਼ੀ ਕਪੂਰ ਜਲ‍ਦ ਹੀ ਪਰਦੇ 'ਤੇ ਪਰਤ ਰਹੇ ਹਨ। ਉਨ੍ਹਾਂ ਦੀ ਫਿ‍ਲ‍ਮ 'ਝੂਠਾ ਕਹੀਂ ਕਾ' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿ‍ਲ‍ਮ ਦਾ ਪਹਿਲਾ ਪੋਸ‍ਟਰ ਸਾਹਮਣੇ ਆ ਗਿਆ ਹੈ, ਜਿਸ 'ਚ ਰਿਸ਼ੀ  ਕਪੂਰ ਨਾਲ ਓਮਕਾਰ ਕਪੂਰ, ਸਨੀ ਸਿੰਘ, ਜਿੰਮੀ ਸ਼ੇਰਗਿਲ ਵੀ ਨਜ਼ਰ ਆ ਰਹੇ ਹਨ। ਪੋਸ‍ਟਰ ਦੇਖ ਕੇ ਸਾਫ ਹੈ ਕਿ ਇਹ ਕਾਮੇਡੀ ਫਿਲ‍ਮ ਹੋਵੇਗੀ।


Tags: Rishi KapoorNew York StoreNew YorkTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari