FacebookTwitterg+Mail

ਚਾਰ ਮਹੀਨੇ ਬਾਅਦ ਰਿਸ਼ੀ ਕਪੂਰ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਖਬਰ

rishi kapoor
27 January, 2019 04:54:18 PM

ਮੁੰਬਈ(ਬਿਊਰੋ)— ਰਿਸ਼ੀ ਕਪੂਰ ਦੀ ਬੀਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਰਿਸ਼ੀ ਕਪੂਰ ਫਿਲਹਾਲ ਅਮਰੀਕਾ 'ਚ ਆਪਣਾ ਇਲਾਜ ਕਰਵਾ ਰਹੇ ਹਨ। ਹਾਲਾਂਕਿ, ਉਨ੍ਹਾਂ ਦੀ ਪਤਨੀ ਨੀਤੂ ਕਪੂਰ ਸਮੇਂ-ਸਮੇਂ 'ਤੇ ਰਿਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਰਿਸ਼ੀ ਕਪੂਰ ਨੇ ਪਹਿਲੀ ਵਾਰ ਆਪਣੀ ਹੈਲਥ ਨੂੰ ਲੈ ਕੇ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਰਿਸ਼ੀ ਕਪੂਰ ਦੀ ਸਿਹਤ 'ਚ ਸੁਧਾਰ ਆ ਰਿਹਾ ਹੈ ਹਾਲਾਂਕਿ, ਉਹ ਕੁਝ ਦਿਨ ਹੋਰ ਕੰਮ ਤੋਂ ਦੂਰ ਰਹਿਣਗੇ।

 

ਰਿਸ਼ੀ ਕਪੂਰ ਨੇ ਗੱਲਬਾਤ ਦੌਰਾਨ ਕਿਹਾ,''ਮੇਰਾ ਟਰੀਟਮੈਂਟ ਚੱਲ ਰਿਹਾ ਹੈ। ਉਮੀਦ ਕਰਦਾ ਹਾਂ ਕਿ ਮੈਂ ਜਲਦ ਹੀ ਠੀਕ ਹੋ ਜਾਵਾਂਗਾ। ਜੇਕਰ ਰੱਬ ਦੀ ਕਿਰਪਾ ਰਹੀ ਤਾਂ ਮੈਂ ਜਲਦ ਹੀ ਕੰਮ 'ਤੇ ਵੀ ਵਾਪਸ ਆ ਜਾਵਾਂਗਾ।''  ਰਿਸ਼ੀ ਕਪੂਰ ਨੇ ਕਿਹਾ,''ਮੇਰਾ ਇਲਾਜ ਕਾਫੀ ਲੰਬਾ ਅਤੇ ਥਕਾ ਦੇਣ ਵਾਲਾ ਹੈ। ਅਜਿਹੇ 'ਚ ਇਸ ਪ੍ਰੋਸੈਸ ਤੋਂ ਲੰਘ ਰਹੇ ਵਿਅਕਤੀ ਨੂੰ ਕਾਫੀ ਸਬਰ ਦੀ ਜ਼ਰੂਰਤ ਹੈ। ਬਦਕਿਸਮਤੀ ਨਾਲ ਸਬਰ ਰੱਖਣਾ ਮੇਰਾ ਸੁਭਾਅ ਨਹੀਂ ਹੈ।''
Punjabi Bollywood Tadka
ਬੀਮਾਰੀ ਦਾ ਨਹੀਂ ਹੋਇਆ ਖੁਲਾਸਾ
ਰਿਸ਼ੀ ਕਪੂਰ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਆਪਣੀ ਬੀਮਾਰੀ ਬਾਰੇ 'ਚ ਅਪਡੇਟ ਦਿੱਤਾ ਸੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਆਪਣੀ ਬੀਮਾਰੀ ਦਾ ਖੁਲਾਸਾ ਨਹੀਂ ਕੀਤਾ ਸੀ। ਰਿਸ਼ੀ ਕਪੂਰ ਨੇ ਆਪਣੇ ਫੈਨਜ਼ ਨੂੰ ਰਿਕਵੈਸਟ ਕੀਤੀ ਸੀ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਅੰਦਾਜ਼ਾ ਨਾ ਲਗਾਉਣ। ਕਈ ਮੀਡੀਆ ਰਿਪੋਰਟਸ ਮੁਤਾਬਕ ਰਿਸ਼ੀ ਕਪੂਰ ਕੈਂਸਰ ਦੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ ਪਰ ਗੱਲਬਾਤ 'ਚ ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਕਿਹਾ,'' ਅਜੇ ਸਾਨੂੰ ਨਹੀਂ ਪਤਾ ਕਿ ਰਿਸ਼ੀ ਨੂੰ ਕੀ ਤਕਲੀਫ ਹੈ ਅਤੇ ਉਹ ਕਿਸ ਪ੍ਰਕਾਰ ਦੀ ਬੀਮਾਰੀ ਨਾਲ ਪੀੜਤ ਹੈ।
Punjabi Bollywood Tadka
ਨੀਤੇ ਕਪੂਰ ਨੇ ਸ਼ੇਅਰ ਕੀਤੀ ਤਸਵੀਰ
ਰਿਸ਼ੀ ਕਪੂਰ ਦੀ ਵਾਈਫ ਨੀਤੂ ਕਪੂਰ ਨੇ ਹਾਲ ਹੀ 'ਚ ਪਤੀ ਨਾਲ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਉਹ ਰਿਸ਼ੀ ਕਪੂਰ ਨਾਲ ਸੈਲਫੀ ਲੈਂਦੇ ਦਿਖਾਈ ਦੇ ਰਹੀ ਹੈ ਪਰ ਰਿਸ਼ੀ ਕਪੂਰ ਫੋਨ 'ਚ ਬਿਜ਼ੀ ਦਿਖਾਈ ਦੇ ਰਹੇ ਹਨ, ਜਿਸ ਕਾਰਨ ਨੀਤੂ ਨੇ ਤਸਵੀਰ ਸ਼ੇਅਰ ਕਰਕੇ ਲਿਖਿਆ,''ਲੰਚ ਡੇਟ... ਵਿਆਹ ਦੇ 38 ਸਾਲ ਬਾਅਦ ਅਜਿਹਾ ਹੁੰਦਾ ਹੈ। ਮੈਂ ਸੈਲਫੀ ਲੈ ਰਹੀ ਹਾਂ ਅਤੇ ਪਤੀ ਫੋਨ 'ਚ ਬਿਜ਼ੀ ਹੈ।''
Punjabi Bollywood Tadka


Tags: Rishi KapoorNeetu SinghTreatmentTwitterInstagram

About The Author

manju bala

manju bala is content editor at Punjab Kesari