FacebookTwitterg+Mail

ਜਲਦ ਵਿਆਹ ਕਰਵਾ ਸਕਦੀ ਹੈ ਬਾਲੀਵੁੱਡ ਦੀ ਇਹ ਜੋੜੀ

rishi kapoor
08 March, 2019 09:34:38 AM

ਜਲੰਧਰ(ਬਿਊਰੋ)— ਕੁਝ ਸਮਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਆਲੀਆ ਭੱਟ ਤੇ ਰਣਬੀਰ 'ਚ ਕੁਝ ਅਣਬਣ ਹੋ ਗਈ ਹੈ। ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਲੱਗ ਰਿਹਾ ਹੈ ਕਿ ਦੋਵਾਂ ਬਾਰੇ ਆਈਆਂ ਖਬਰਾਂ ਮਹਿਜ਼ ਅਫਵਾਹ ਹੀ ਸੀ ਕਿਉਂਕਿ ਦੋਵੇਂ ਜਲਦ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਵਾਲੇ ਹਨ।

Punjabi Bollywood Tadka
ਬੀਤੇ ਦਿਨ ਖਬਰ ਆਈ ਸੀ ਕਿ ਰਿਸ਼ੀ ਕਪੂਰ ਜਲਦ ਹੀ ਭਾਰਤ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਵਾਪਸੀ ਨਾਲ ਹੀ ਆਲੀਆ ਤੇ ਰਣਬੀਰ ਦੇ ਵਿਆਹ ਦੀ ਤਿਆਰੀਆਂ ਵੀ ਸ਼ੁਰੂ ਹੋ ਜਾਣਗੀਆਂ। ਜੀ ਹਾਂ, ਰਣਬੀਰ ਤੇ ਆਲੀਆ ਦਾ ਪਰਿਵਾਰ ਦਾ ਮੰਨਣਾ ਹੈ ਕਿ ਦੋਵਾਂ ਨੂੰ ਹੁਣ ਵਿਆਹ ਕਰ ਲੈਣਾ ਚਾਹੀਦਾ ਹੈ ਜਿਸ ਲਈ ਅਪ੍ਰੈਲ 'ਚ ਪੰਡਤ ਨਾਲ ਗੱਲ ਕੀਤੀ ਜਾਵੇਗੀ।

Punjabi Bollywood Tadka
ਅਪ੍ਰੈਲ 'ਚ ਮਹੂਰਤ ਮੁਤਾਬਕ ਦੋਵਾਂ ਦੇ ਵਿਅਹ ਦੀ ਤਾਰੀਖ ਤੈਅ ਕੀਤੀ ਜਾਵੇਗੀ। ਪ੍ਰਿਅੰਕਾ-ਨਿੱਕ ਤੇ ਦੀਪਿਕਾ-ਰਣਵੀਰ ਤੋਂ ਬਾਅਦ ਹੁਣ ਰਣਬੀਰ-ਆਲੀਆ ਦੇ ਘਰ ਵੀ ਸ਼ਹਿਨਾਈ ਵੱਜਣ ਵਾਲੀ ਹੈ। ਹਾਲ ਹੀ 'ਚ ਕਰਨ ਜੌਹਰ ਨੇ ਵੀ ਦੋਵਾਂ ਦੇ ਜਲਦੀਵਿਆਹ ਵੱਲ ਇਸ਼ਾਰਾ ਕੀਤਾ ਸੀ।


Tags: Rishi Kapoor Wedding Ranbir Kapoor Alia Bhatt Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.