FacebookTwitterg+Mail

ਰਿਸ਼ੀ ਕਪੂਰ ਨੇ ਨਿੱਜੀ ਮੈਸੇਜ ਕਰਕੇ ਮਹਿਲਾ ਦੀ ਕੀਤੀ ਬੇਇੱਜ਼ਤੀ, ਯੂਜ਼ਰਸ ਨੇ ਕਿਹਾ-'ਖੁਦ ਦੀ ਔਕਾਤ ਦੇਖੋ, ਘਟੀਆ ਇਨਸਾਨ'

rishi kapoor
22 November, 2017 11:41:31 AM

ਮੁੰਬਈ(ਬਿਊਰੋ)— ਕੁਝ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੂਰ ਹੈ। ਰਿਸ਼ੀ ਕਪੂਰ ਨੇ ਟਵਿਟਰ ਹੈਂਡਲ 'ਤੇ ਭਾਵੇਂ ਹੀ ਕੋਈ ਹਲਚਲ ਨਾ ਦਿਖ ਰਹੀ ਹੋਵੇ ਪਰ ਉਸ ਨੇ ਪ੍ਰਾਈਵੇਟ ਮੈਸੇਜ 'ਤੇ ਮੁੜ ਇਕ ਮਹਿਲਾ ਦੀ ਬੇਇੱਜ਼ਤੀ ਕੀਤੀ ਹੈ। ਇਸ ਵਾਰ ਰਿਸ਼ੀ ਨੇ ਆਰ. ਜੇ. ਸੁਚਿੱਤਰਾ ਤਿਆਗੀ ਨਾਲ ਪੰਗਾ ਲਿਆ ਹੈ। ਸੁਚਿੱਤਰਾ ਨੇ ਰਿਸ਼ੀ ਕਪੂਰ ਨਾਲ ਗੱਲਬਾਤ ਦਾ ਸਕ੍ਰੀਨ ਸ਼ਾਟ ਕਰਕੇ ਆਪਣੇ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

ਅਸਲ 'ਚ ਕੁਝ ਦਿਨ ਪਹਿਲਾ ਹਾਲੀਵੁੱਡ ਸਟਾਪ ਬਿਓਂਸੇ ਨੇ ਇਕ ਪ੍ਰੈਗਨੇਂਸੀ ਫੋਟੋਸ਼ੂਟ ਕਰਵਾਇਆ ਸੀ। ਰਿਸ਼ੀ ਕਪੂਰ ਨੇ ਬਿਓਂਸੇ ਦੀ ਤਸਵੀਰ ਦਾ ਮਜ਼ਾਕ ਉਡਾਉਂਦੇ ਹੋਏ ਸੀ, 'ਫੁੱਲ ਖਿਲੇ ਹਨ ਗੁਲਸ਼ਨ ਗੁਲਸ਼ਨ'। ਇਸ ਤੋਂ ਬਾਅਦ ਸੁਚਿੱਤਰਾ ਨੇ ਰਿਸ਼ੀ ਦੀ ਇਸ ਤਸਵੀਰ 'ਤੇ ਲਿਖਿਆ, 'Not Funny'। ਸੁਚਿੱਤਰਾ ਨੂੰ ਇਸ ਤਸਵੀਰ 'ਚ ਕੁਝ ਮਜ਼ਾਕੀਆਂ ਨਹੀਂ ਲੱਗਾ। ਬਸ ਇੰਨੀ ਜਿਹੀ ਗੱਲ 'ਤੇ ਰਿਸ਼ੀ ਕਪੂਰ ਦਾ ਪਾਰਾ ਚੜ੍ਹ ਗਿਆ।

ਰਿਸ਼ੀ ਖੁਦ ਤਾਂ ਦੂਜਿਆਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਹੈ ਪਰ ਜੇਕਰ ਕੋਈ ਉਸ ਬਾਰੇ ਕੁਝ ਆਖ ਦੇਵੇ ਤਾਂ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ। ਰਿਸ਼ੀ ਨੇ ਟਵਿਟਰ 'ਤੇ ਕੁਝ ਨਹੀਂ ਕਿਹਾ ਪਰ ਸੁਚਿੱਤਰਾ ਨੂੰ ਪਰਸਨਲ ਮੈਸੇਜ ਕੀਤੇ। ਉਸ ਨੇ ਲਿਖਿਆ, ''ਤੇਰੇ ਵਰਗੀਆਂ ਲੜਕੀਆਂ ਕੋਲ ਢੰਗ ਦਾ ਸੈਂਸ ਆਫ ਹਿਊਮਰ ਤਾਂ ਨਹੀਂ ਹੈ। ਫਿਰ ਮੈਨੂੰ ਫਾਲੋ ਕਰਨ ਦੀ ਕੀ ਜ਼ਰੂਰਤ ਹੈ।''

ਜਦੋਂ ਸੁਚਿੱਤਰਾ ਨੇ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਇੱਜਤ ਕਰਦੀ ਹਾਂ। ਤੁਸੀਂ ਅਜਿਹੇ ਪਰਸਨਲ ਕੂਮੈਂਟ ਨਾ ਕਰੋ। ਇਸ ਤੋਂ ਬਾਅਦ ਤਾਂ ਰਿਸ਼ੀ ਨੇ ਕਮਾਲ ਹੀ ਕਰ ਦਿੱਤੀ। ਉਸ ਨੇ ਲਿਖਿਆ, ''ਤੈਨੂੰ ਚੰਗੀ ਨੀਂਦ ਦੀ ਜ਼ਰੂਰਤ ਹੈ। ਜਦੋਂ ਸਵੇਰੇ ਉਠਣਾ ਤਾਂ ਕੌਫੀ ਪੀਵੀ।

ਜਿਵੇਂ ਤੂੰ ਸੋਚਦੀ ਹੈ ਦੁਨੀਆ ਉਸ ਤੋਂ ਕਿਤੇ ਜ਼ਿਆਦਾ ਚੰਗੀ ਹੈ। ਮੈਨੂੰ ਮੁਆਫ ਕਰਨਾ ਕਿਉਂਕਿ ਮੈਂ ਤੈਨੂੰ ਬਲਾਕ ਕਰਨ ਜਾ ਰਿਹਾ ਹਾਂ।'' ਸੁਚਿੱਤਰਾ ਦੇ ਇਸ ਸਕ੍ਰੀਨ ਸ਼ਾਰਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਰਿਸ਼ੀ ਕਪੂਰ 'ਤੇ ਗੁੱਸਾ ਕੱਢਿਆ।

ਇਕ ਯੂਜ਼ਰਸ ਨੇ ਲਿਖਿਆ, ''ਸ਼ਰਮ ਆਉਣੀ ਚਾਹੀਦੀ। ਦੂਜਿਆਂ ਨੂੰ ਔਕਾਤ ਦਿਖਾਉਂਦਾ ਹੈ, ਆਪਣੀ ਔਕਾਤ ਵੀ ਦਿਖਾ ਰਿਹਾ ਹੈ। ਘਟੀਆ ਇਨਸਾਨ। ਤਾਂ ਹੀ ਤੇਰੀ ਆਪਣੇ ਬੇਟੇ ਨਾਲ ਵੀ ਨਹੀਂ ਬਣਦੀ। ਪ੍ਰੈਗਨੇਂਟ ਔਰਤ ਦਾ ਮਜ਼ਾਕ ਬਣਾ ਰਿਹਾ। ਤੇਰੀ ਮਾਂ ਵੀ ਕਦੇ ਅਜਿਹੀ ਹੀ ਹੋਵੇਗੀ, ਜਦੋਂ ਤੇਰੇ ਵਰਗੇ ਘਟੀਆ ਇਨਸਾਨ ਨੂੰ ਜਨਮ ਦਿੱਤਾ।''

 


Tags: Rishi KapoorBeyonce TwitterBollywood Celebrityਰਿਸ਼ੀ ਕਪੂਰ