FacebookTwitterg+Mail

ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਟਰੋਲ ਹੋਏ ਰਿਸ਼ੀ ਕਪੂਰ, ਮਿਲਿਆ ਪਾਕਿਸਤਾਨ ਜਾਣ ਦਾ ਆਫਰ

rishi kapoor
03 December, 2017 01:54:49 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਅਕਸਰ ਆਪਣੇ ਟਵੀਟਸ ਕਰਕੇ ਸੋਸ਼ਲ ਮੀਡੀਆ 'ਤੇ ਟਰੋਲਿੰਗ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਰਿਸ਼ੀ ਕਪੂਰ ਨੇ ਹਾਲੀਵੁੱਡ ਪੌਪਸਟਾਰ ਬਿਓਂਸੇ ਦੀ ਸ਼ੇਅਰ ਕੀਤੀ ਗਈ ਤਸਵੀਰ 'ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। ਰਿਸ਼ੀ ਕਪੂਰ ਆਪਣੇ ਇਸ ਟਵੀਟ ਨੂੰ ਸਿਰਫ ਮਜ਼ਾਕ ਹੀ ਸਮਝ ਰਹੇ ਸਨ, ਪਰ ਲੋਕਾਂ ਨੂੰ ਪ੍ਰੈਗਨੈਂਟ ਬਿਓਂਸੇ ਦਾ ਉਡਾਇਆ ਗਿਆ ਮਜ਼ਾਕ ਬਿਲਕੁਲ ਪਸੰਦ ਨਹੀਂ ਆਉਂਦਾ ਹੈ।

ਇਸ ਟਵੀਟ 'ਚ ਰਿਸ਼ੀ ਨੇ ਬਿਓਂਸੇ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਪ੍ਰੈਗਨੈਂਟ ਬਿਓਂਸੇ ਅੋਰੇਂਜ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਡਰੈੱਸ ਦੀ ਤੁਲਨਾ ਰਿਸ਼ੀ ਕਪੂਰ ਨੇ ਇਕ ਫੂਲਦਾਨ ਨਾਲ ਕੀਤੀ ਸੀ। ਹੁਣ ਰਿਸ਼ੀ ਕਪੂਰ ਇਕ ਵਾਰ ਫਿਰ ਟਵੀਟ ਦੇ ਕਾਰਨ ਟਰੋਲਰਜ਼ ਦੇ ਨਿਸ਼ਾਨੇ 'ਤੇ ਆ ਗਏ। ਦਰਸਅਲ ਰਿਸ਼ੀ ਕਪੂਰ ਪਿਛਲੇ ਕਾਫੀ ਦਿਨਾਂ ਤੋਂ ਦਿਲੀ ਦੇ ਚਾਂਦਨੀ ਚੌਂਕ 'ਚ ਡੇਰਾ ਲਾਏ ਬੈਠੇ ਹਨ। ਉੱਥੇ ਉਹ ਫਿਲਮ 'ਰਾਜਮਾ ਚਾਵਲ' ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਤੋਂ ਸਮਾਂ ਕੱਢ ਕੇ ਉਹ ਜਾਮਾ ਮਸਜਿਦ ਪਹੁੰਚੇ , ਜਿੱਥੇ ਲੋਕ ਈਦ-ਏ-ਮਿਲਾਦ-ਉਨ-ਨਬੀ ਦੀ ਨਮਾਜ਼ ਅਦਾ ਕਰਨ ਪਹੁੰਚੇ ਸਨ। ਰਿਸ਼ੀ ਕਪੂਰ ਨੇ ਇੱਥੇ ਪ੍ਰਾਥਨਾ ਕੀਤੀ ਅਤੇ ਲੋਕਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।


ਰਿਸ਼ੀ ਕਪੂਰ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਈਦ-ਮਿਲਾਦ-ਉਨ-ਨਬੀ ਮੁਬਾਰਕ ਦਿਲੀ ਦੀ ਜਾਮਾ ਮਸਜਿਦ 'ਚ ਪ੍ਰਾਥਨਾ (ਨਮਾਜ਼ ਅਤਾ) ਕੀਤੀ ਗਈ। ਇਕ ਪਾਸੇ ਜਿੱਥੇ ਇਸ ਟਵੀਟ ਦਾ ਸਵਾਗਤ ਕਰਦੇ ਹੋਏ ਯੂਜ਼ਰਸ ਨੇ ਰਿਪਲਾਈ 'ਚ ਰਿਸ਼ੀ ਨੂੰ ਮੁਬਾਰਕਾਂ ਦਿੱਤੀਆਂ, ਉੱਥੇ ਹੀ ਕੁਝ ਯੂਜ਼ਰਸ ਨੇ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦੇ ਦਿੱਤਾ।


ਦੱਸਣਯੋਗ ਹੈ ਕਿ ਬਿਓਂਸੇ ਮਾਮਲੇ ਤੋਂ ਪਹਿਲਾਂ ਵੀ ਰਿਸ਼ੀ ਕਈ ਵਾਰ ਟਰੋਲ ਹੋ ਚੁੱਕੇ ਹਨ। ਬੀਤੇ ਦਿਨੀਂ ਰਿਸ਼ੀ ਕਪੂਰ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਦੇ ਬਿਆਨ ਦਾ ਸਮਰਥਨ ਕਰਨ 'ਚ ਟਰੋਲਿੰਗ ਦਾ ਸ਼ਿਕਾਰ ਹੋਏ ਸਨ।

 


Tags: Rishi Kapoor Twitter Troll Pakistan Beyonce Bollywood Actor