ਮੁੰਬਈ (ਬਿਊਰੋ)— ਸ਼ੁੱਕਰਵਾਰ ਨੂੰ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੀ ਆਉਣ ਵਾਲੀ ਫਿਲਮ '102 ਨਾਟ ਆਊਟ' ਦੀ ਸਕਰੀਨਿੰਗ ਰੱਖੀ ਗਈ। ਓਪੇਰਾ ਹਾਊਸ 'ਚ ਰੱਖੀ ਗਈ ਇਸ ਸਕਰੀਨਿੰਗ 'ਚ ਬਾਲੀਵੁੱਡ ਕਈ ਸਿਤਾਰੇ ਸ਼ਾਮਿਲ ਹੋਏ। ਅਮਿਤਾਭ ਬੱਚਨ ਦੀ ਫਿਲਮ ਦੀ ਸਕਰੀਨਿੰਗ ਲਈ ਰੇਖਾ ਵੀ ਪਹੁੰਚੀ। ਉਹ ਆਫ ਵਾਈਟ ਸਾੜ੍ਹੀ, ਮੰਗ 'ਚ ਸੰਧੂਰ ਅਤੇ ਕਾਲਾ ਚਸ਼ਮਾ ਲਗਾਏ ਨਜ਼ਰ ਆਈ। ਉਨ੍ਹਾਂ ਨੇ ਹੈਵੀ ਗੋਲਡ ਚੁੱਮਕੇ ਪਹਿਣੇ ਹੋਏ ਸੀ। ਓਵਰਆਲ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਰੇਖਾ ਤੋਂ ਇਲਾਵਾ ਨੀਤੂ ਕਪੂਰ, ਪ੍ਰੇਮ ਚੋਪੜਾ, ਰਿਸ਼ੀ ਕਪੂਰ, ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਰਾਜ, ਸ਼ੰਮੀ ਕਪੂਰ ਦੀ ਪਤਨੀ ਨੀਲਾ, ਹਨੀ ਇਰਾਨੀ ਸਮੇਤ ਕਈ ਹੋਰ ਸਿਤਾਰੇ ਵੀ ਪੁੱਜੇ। ਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ 27 ਸਾਲ ਬਾਅਦ ਸਕਰੀਨ 'ਤੇ ਨਾਲ ਨਜ਼ਰ ਆਉਣਗੇ। ਆਖਰੀ ਵਾਰ ਦੋਵਾਂ ਨੇ 1991 'ਚ ਫਿਲਮ 'ਅਜ਼ੂਬਾ' 'ਚ ਨਜ਼ਰ ਆਏ ਸਨ। ਇਸ ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਅਮਿਤਾਬ ਬੱਚਨ 102 ਸਾਲ ਦੇ ਅਜਿਹੇ ਵਿਅਕਤੀ ਦੇ ਕਿਰਦਾਰ 'ਚ ਹਨ ਜੋ ਜ਼ਿੰਦਗੀ ਨੂੰ ਖੁੱਲ ਕੇ ਜੀਨਾ ਚਾਹੁੰਦੇ ਹਨ। ਉੱਥੇ ਹੀ ਰਿਸ਼ੀ ਕਪੂਰ 75 ਸਾਲ ਦੇ ਬੁੱਢੇ ਵਿਅਕਤੀ ਦੇ ਕਿਰਦਾਰ 'ਚ ਹਨ ਜੋ ਬਿੱਗ ਬੀ ਦੇ ਬੇਟੇ ਹਨ। ਇਸ ਫਿਲਮ ਲਈ ਅਮਿਤਾਬ ਨੇ ਆਪਣੇ ਲੁੱਕ 'ਚ ਕਾਫੀ ਬਦਲਾਅ ਕੀਤਾ ਹੈ।