FacebookTwitterg+Mail

ਪ੍ਰਿੰਸ ਹੈਰੀ-ਮੇਘਨ ਮਾਰਕਲ ਦੇ ਵਿਆਹ ਦਾ ਰਿਸ਼ੀ ਕਪੂਰ ਨੇ ਲਿਆ ਖੂਬ ਮਜ਼ਾ, ਸ਼ੇਅਰ ਕੀਤੀ ਫਨੀ ਵੀਡੀਓ

rishi kapoor
21 May, 2018 01:42:15 PM

ਮੁੰਬਈ(ਬਿਊਰੋ)— ਬੀਤੇ ਦਿਨ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ। ਪੂਰੀ ਦੁਨੀਆ 'ਚ ਦੋਹਾਂ ਦੀ ਰਾਇਲ ਵੈਡਿੰਗ ਦਾ ਜਸ਼ਨ ਦੇਖਣ ਨੂੰ ਮਿਲਿਆ। ਉੱਥੇ ਹਮੇਸ਼ਾ ਵਾਂਗ ਆਪਣੇ ਬੇਬਾਕ ਟਵੀਟ ਨੂੰ ਲੈ ਕੇ ਸੁਰਖੀਆਂ ਬਟੋਰਨ ਵਾਲੇ ਰਿਸ਼ੀ ਕਪੂਰ ਨੇ ਹਾਲ ਹੀ 'ਚ ਆਪਣੇ ਟਵਿਟਰ ਹੈਂਡਲ ਤੋਂ ਇਕ ਫਨੀ ਵੀਡੀਓ ਅਪਲੋਡ ਕੀਤੀ ਹੈ।

ਇਹ ਫਨੀ ਵੀਡੀਓ ਕਿਸੇ ਹੋਰ ਦੀ ਨਹੀਂ ਬਲਕਿ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੀ ਹੈ। ਇਸ ਵੀਡੀਓ ਦੇ ਬੈਕਗਰਾਊਂਡ ਤੋਂ ਅਸਲੀ ਆਡੀਓ ਕੱਢ ਕੇ ਰਾਜ ਕਪੂਰ ਦੀ ਫਿਲਮ ਦਾ ਇਕ ਡਾਇਲਾਗ ਐਡ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ 'ਚ ਰਿਸ਼ੀ ਕਪੂਰ ਨੇ ਲਿਖਿਆ— ''ਵਿਆਹ ਸਮਾਗਮ ਦਾ ਡਬ ਕੀਤਾ ਹੋਇਆ ਵੀਡੀਓ। ਸਿਰਫ ਭਾਰਤ 'ਚ ਰਿਲੀਜ਼ ਲਈ।''

22 ਸੈਕਿੰਡ ਦੇ ਇਸ ਵੀਡੀਓ ਨੂੰ ਲੋਕ ਕਾਫੀ ਸ਼ੇਅਰ, ਪਸੰਦ ਅਤੇ ਕੁਮੈਂਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਿਸ਼ੀ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ '102 ਨਾਟ ਆਊਟ' 4 ਮਈ ਨੂੰ ਰਿਲੀਜ਼ ਹੋਈ ਹੈ ਅਤੇ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰ ਰਹੀ ਹੈ। ਫਿਲਮ 'ਚ ਅਮਿਤਾਭ ਅਤੇ ਰਿਸ਼ੀ ਕਪੂਰ ਨੇ 27 ਸਾਲ ਬਾਅਦ ਇਕੱਠੇ ਕੰਮ ਕੀਤਾ ਹੈ


Tags: Meghan MarklePrince HarryRishi KapoorRaj KapoorDialogueRoyal WeddingVideo

Edited By

Chanda Verma

Chanda Verma is News Editor at Jagbani.