ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨਿਊਯਾਰਕ 'ਚ ਮੈਡੀਕਲ ਟ੍ਰੀਟਮੈਂਟ ਲੈ ਰਹੇ ਹਨ। 29 ਦਸੰਬਰ ਨੂੰ ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਹਾਲ ਹੀ 'ਚ ਉਨ੍ਹਾਂ ਨੂੰ ਅਭਿਨੇਤਾ ਅਨੁਪਮ ਖੇਰ ਮਿਲੇ ਸਨ। ਹੁਣ ਪ੍ਰਿਯੰਕਾ ਚੋਪੜਾ ਤੇ ਸੋਨਾਲੀ ਬੇਂਦਰੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਪ੍ਰਿਯੰਕਾ ਨੇ ਰਿਸ਼ੀ-ਨੀਤੂ ਨਾਲ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ''ਤੁਹਾਨੂੰ ਦੋਹਾਂ ਨੂੰ ਦੇਖ ਬਹੁਤ ਵਧੀਆ ਲੱਗਾ, ਹਮੇਸ਼ਾ ਹਸਦੇ ਤੇ ਖੁਸ਼ ਰਹੋ''। ਦੂਜੀ ਤਸਵੀਰ 'ਚ ਰਿਸ਼ੀ ਕਪੂਰ, ਨੀਤੂ ਕਪੂਰ, ਸੋਨਾਲੀ ਬੇਂਦਰੇ ਅਤੇ ਗੋਲਡੀ ਬਹਿਲ ਨਜ਼ਰ ਆ ਰਹੇ ਹਨ। ਸੋਨਾਲੀ ਨਿਊਯਾਰਕ 'ਚ ਹਾਈ ਗ੍ਰੇਡ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਅਕਸਰ ਉਸ ਨੂੰ ਮਿਲਣ ਬਾਲੀਵੁੱਡ ਸੈਲੇਬਸ ਪਹੁੰਚਦੇ ਹਨ।
ਦੂਜੇ ਪਾਸੇ ਰਿਸ਼ੀ ਕਪੂਰ ਦੀ ਬੀਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤੀਜੀ ਸਟੇਜ ਦਾ ਕੈਂਸਰ ਡਿਟੈਕਟ ਹੋਇਆ ਹੈ ਪਰ ਰਣਧੀਰ ਨੇ ਰਿਸ਼ੀ ਕਪੂਰ ਦੀ ਸਿਹਤ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਰਿਸ਼ੀ ਕਪੂਰ ਦੀ ਸਿਹਤ ਬਿਲਕੁਲ ਸਹੀ ਹੈ, ਉਨ੍ਹਾਂ ਦੇ ਟੈਸਟ ਸ਼ੁਰੂ ਹੋਣ ਵਾਲੇ ਹਨ, ਜਦੋਂ ਤੱਕ ਟੈਸਟ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਯਕੀਨ ਨਾਲ ਕਿਵੇਂ ਕਹਿ ਸਕਦੇ ਹਾਂ ਕਿ ਆਖਿਰ ਉਨ੍ਹਾਂ ਨੂੰ ਕੀ ਹਇਆ ਹੈ? ਮੈਡੀਕਲ ਟ੍ਰੀਟਮੈਂਟ ਦੀ ਵਜ੍ਹਾ ਰਿਸ਼ੀ ਆਪਣੀ ਮਾਂ ਕ੍ਰਿਸ਼ਣਾ ਰਾਜਕਪੂਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋਏ ਸਨ। ਇਨ੍ਹੀਂ ਦਿਨੀਂ ਨੀਤੂ ਕਪੂਰ, ਰਣਬੀਰ ਕਪੂਰ ਵੀ ਰਿਸ਼ੀ ਨਾਲ ਨਿਊਯਾਰਕ 'ਚ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਰਿਸ਼ੀ ਜਲਦ ਹੀ ਮੁੰਬਈ ਵਾਪਸੀ ਕਰਨਗੇ।