FacebookTwitterg+Mail

ਮੁੜ ਵਿਗੜੀ ਰਿਸ਼ੀ ਕਪੂਰ ਦੀ ਸਿਹਤ, ਕਰਵਾਇਆ ਹਸਪਤਾਲ 'ਚ ਦਾਖਲ

rishi kapoor admitted to mumbai hospital with viral fever
07 February, 2020 09:19:00 AM

ਮੁੰਬਈ (ਬਿਊਰੋ) — ਚੋਟੀ ਦੇ ਫਿਲਮ ਅਭਿਨੇਤਾ ਰਿਸ਼ੀ ਕਪੂਰ ਨੂੰ ਹੁਣ ਵਾਇਰਲ ਬੁਖਾਰ ਹੋਣ ਕਾਰਨ ਵੀਰਵਾਰ ਮੁੜ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕਪੂਰ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ 67 ਸਾਲਾ ਰਿਸ਼ੀ ਕਪੂਰ ਨੂੰ ਮੁੰਬਈ ਦੇ ਸਰ. ਐੱਚ. ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਹ ਠੀਕ ਹਨ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ ਤੋਂ ਛੁੱਟੀ ਮਿਲੀ ਸੀ।

ਦੱਸ ਦਈਏ ਕਿ ਰਿਸ਼ੀ ਕਪੂਰ ਨੂੰ ਬੀਤੇ ਮੰਗਲਵਾਰ ਹਸਪਤਾਲ 'ਚੋਂ ਛੁੱਟੀ ਮਿਲੀ ਸੀ। ਰਿਸ਼ੀ ਕਪੂਰ ਨੂੰ ਸਿਹਤ ਸਬੰਧੀ ਕੁਝ ਪ੍ਰੇਸ਼ਾਨੀਆਂ ਸਨ, ਜਿਸ ਕਾਰਨ ਨਿਮੋਨੀਆ ਹੋ ਜਾਣ ਦਾ ਡਰ ਸੀ। ਰਿਸ਼ੀ ਨੇ ਸ਼ੂਟਿੰਗ ਦੌਰਾਨ ਪ੍ਰਦੂਸ਼ਣ ਕਾਰਨ ਇਨਫੈਕਸ਼ਨ ਹੋਣ ਦੀ ਕੁਝ ਦਿਨ ਪਹਿਲਾਂ ਜਾਣਕਾਰੀ ਵੀ ਦਿੱਤੀ ਸੀ।

ਨਿਊਯਾਰਕ 'ਚ ਕਰਵਾ ਚੁੱਕੇ ਨੇ ਕੈਂਸਰ ਦਾ ਇਲਾਜ
ਦੱਸ ਦੇਈਏ ਰਿਸ਼ੀ ਕਪੂਰ ਕੁਝ ਸਮਾਂ ਪਹਿਲਾਂ ਹੀ ਨਿਊਯਾਰਕ ਤੋਂ ਕੈਂਸਰ ਦਾ ਇਲਾਜ ਕਰਵਾ ਕੇ ਵਾਪਸ ਭਾਰਤ ਪਰਤੇ ਹਨ। ਉਨ੍ਹਾਂ ਨੇ ਨਿਊਯਾਰਕ 'ਚ ਕਈ ਮਹੀਨਿਆਂ ਤੱਕ ਕੈਂਸਰ ਦਾ ਇਲਾਜ ਕਰਾਇਆ ਅਤੇ ਆਖਿਰਕਾਰ ਠੀਕ ਹੋ ਕੇ ਵਾਪਸ ਪਰਤੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੀਤੂ ਸਿੰਘ ਉਨ੍ਹਾਂ ਨਾਲ ਹਰ ਸਮੇਂ ਰਹੀ।


Tags: Rishi KapoorMumbaiHospitalAdmittedViral FeverTweetPollutionBollywood Celebrity

About The Author

sunita

sunita is content editor at Punjab Kesari