FacebookTwitterg+Mail

'ਕੈਂਸਰ ਤੋਂ ਛੁਟਕਾਰਾ' ਪਾ ਚੁੱਕੇ ਹਨ ਰਿਸ਼ੀ : ਰਣਧੀਰ ਕਪੂਰ

rishi kapoor almost cancer free
01 May, 2019 12:38:05 PM

ਮੁੰਬਈ (ਬਿਊਰੋ) — ਮਸ਼ਹੂਰ ਅਦਾਕਾਰ ਰਣਧੀਰ ਕਪੂਰ ਨੇ ਕਿਹਾ ਹੈ ਕਿ ''ਮੇਰੇ ਛੋਟੇ ਭਰਾ ਰਿਸ਼ੀ ਕਪੂਰ (66) ਆਪਣੀ ਬੀਮਾਰੀ ਤੋਂ ਉਭਰ ਰਹੇ ਹਨ ਅਤੇ 'ਕੈਂਸਰ ਤੋਂ ਲਗਭਗ ਛੁਟਕਾਰਾ' ਪਾ ਚੁੱਕੇ ਹਨ।'' ਰਿਸ਼ੀ ਕਪੂਰ ਇਸ ਸਮੇਂ ਨਿਊਯਾਰਕ 'ਚ ਇਲਾਜ ਚੱਲ ਰਿਹਾ ਹੈ। ਰਣਧੀਰ ਨੇ ਦੱਸਿਆ, ''ਹੁਣ ਉਹ ਬਿਹਤਰ ਹਨ, ਉਨ੍ਹਾਂ ਨੂੰ ਵਾਪਸ ਆਉਣ 'ਚ ਹਾਲੇ ਸਮਾਂ ਲੱਗੇਗਾ, ਕਿਉਂਕਿ ਉਨ੍ਹਾਂ ਨੇ ਪੂਰਾ ਇਲਾਜ ਕਰਵਾਉਣਾ ਹੈ। ਉਹ ਆਉਣ ਵਾਲੇ ਕੁਝ ਮਹੀਨਿਆਂ 'ਚ ਇੱਥੇ ਹੋਣਗੇ। ਬਹੁਤ ਛੇਤੀ''।
ਦੱਸ ਦਈਏ ਕਿ ਕਪੂਰ ਪਰਿਵਾਰ ਨੇ ਰਿਸ਼ੀ ਕਪੂਰ ਦੀ ਬੀਮਾਰੀ ਬਾਰੇ ਪਹਿਲੀ ਵਾਰ ਸਿੱਧੇ ਤੌਰ 'ਤੇ ਕੋਈ ਟਿੱਪਣੀ ਕੀਤੀ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਨਵੇਂ ਸਾਲ ਮੌਕੇ ਕੀਤੀ ਗਈ ਪੋਸਟ 'ਚ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੇ ਪਤੀ ਕੈਂਸਰ ਪੀੜਤ ਹਨ। ਨਿਰਦੇਸ਼ਕ ਰਾਹੁਲ ਰਵੇਲ ਨੇ ਵੀ ਫੇਸਬੁੱਕ ਅਕਾਊਂਟ 'ਤੇ ਰਿਸ਼ੀ ਕਪੂਰ ਦੀ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਰਿਸ਼ੀ ਕਪੂਰ (ਚਿੰਟੂ) ਕੈਂਸਰ ਮੁਕਤ ਹਨ।''


Tags: Rishi KapoorCancer FreeConfirmsRandhir KapoorNew YorkNeetu KapoorInstagram Rahul Rawail

Edited By

Sunita

Sunita is News Editor at Jagbani.