FacebookTwitterg+Mail

‘ਛਪਾਕ’ ਤੋਂ ਬਾਅਦ ਹੁਣ ਇਸ ਫਿਲਮ ’ਚ ਰਿਸ਼ੀ ਕਪੂਰ ਨਾਲ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ

rishi kapoor and deepika padukone
28 January, 2020 09:25:56 AM

ਮੁੰਬਈ (ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦੇ 'ਛਪਾਕ' ਤੋਂ ਬਾਅਦ ਆਗਾਮੀ ਪ੍ਰਾਜੈਕਟ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਇਨ੍ਹਾਂ ਅੰਦਾਜ਼ਿਆਂ 'ਤੇ ਵਿਰਾਮ ਲਗਾਉਂਦੇ ਹੋਏ ਦੀਪਿਕਾ ਨੇ ਬੀਤੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਅਗਲੇ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ। 'ਪਦਮਾਵਤ', 'ਛਪਾਕ' ਵਿਚ ਗੰਭੀਰ ਕਿਰਦਾਰ ਨਿਭਾਉਣ ਤੋਂ ਬਾਅਦ ਉਹ ਕੋਈ ਹਲਕਾ-ਫੁਲਕਾ ਕਿਰਦਾਰ ਨਿਭਾਉਣਾ ਚਾਹੁੰਦੀ ਸੀ। ਹੁਣ ਉਨ੍ਹਾਂ ਦਾ ਆਗਾਮੀ ਪ੍ਰਾਜੈਕਟ ਕਾਮੇਡੀ ਫਿਲਮ ਹੋਵੇਗੀ, ਜਿਸ ਵਿਚ ਉਨ੍ਹਾਂ ਨਾਲ ਰਿਸ਼ੀ ਕਪੂਰ ਵੀ ਮੁੱਖ ਭੂਮਿਕਾ 'ਚ ਹੋਣਗੇ। ਇਹ ਫਿਲਮ ਸਾਲ 2015 'ਚ ਬਣੀ ਹਾਲੀਵੁੱਡ ਕਾਮੇਡੀ ਫਿਲਮ 'ਦ ਇੰਟਰਨ' ਦਾ ਭਾਰਤੀ ਅਨੁਵਾਦ ਹੋਵੇਗਾ।


ਫਿਲਮ ਦਾ ਐਲਾਨ ਕਰਦੇ ਹੋਏ ਦੀਪਿਕਾ ਨੇ ਲਿਖਿਆ, ‘‘ਆਪਣੀ ਅਗਲੀ ਫਿਲਮ 'ਦਿ ਇੰਟਰਨ' ਦੇ ਭਾਰਤੀ ਅਨੁਵਾਦ ਨੂੰ ਪੇਸ਼ ਕਰਦੇ ਹੋਏ ਕਾਫੀ ਰੋਮਾਂਚਿਤ ਹਾਂ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।’’ ਦੀਪਿਕਾ ਨੇ ਰਿਸ਼ੀ ਕਪੂਰ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਤੁਹਾਡੇ ਨਾਲ ਫਿਲਮ ਵਿਚ ਮੁਲਾਕਾਤ ਹੋਵੇਗੀ। ਅਦਾਕਾਰੀ ਤੋਂ ਇਲਾਵਾ ਦੀਪਿਕਾ ਇਸ ਫਿਲਮ ਨਾਲ ਬਤੌਰ ਨਿਰਮਾਤਾ ਵੀ ਜੁੜੇਗੀ। ਉਹ ਵਾਰਨਰ ਬ੍ਰਾਸ ਅਤੇ ਅਚਿਊਰ ਐਂਟਰਟੇਨਮੈਂਟ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕਰੇਗੀ।


Tags: Rishi KapoorDeepika PadukoneHindi RemakeThe InternInstagram

About The Author

manju bala

manju bala is content editor at Punjab Kesari