FacebookTwitterg+Mail

ਰਾਹੁਲ ਰਵੈਲ ਦਾ ਖੁਲਾਸਾ, ਰਿਸ਼ੀ ਕਪੂਰ ਨੇ ਜਿੱਤੀ ਕੈਂਸਰ ਦੀ ਲੜਾਈ

rishi kapoor and rahul rawail
30 April, 2019 03:02:25 PM

ਨਵੀਂ ਦਿੱਲੀ (ਬਿਊਰੋ) — ਰਿਸ਼ੀ ਕਪੂਰ ਪਿਛਲੇ ਕਾਫੀ ਸਮੇਂ ਤੋਂ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੇ ਸਨ। ਹਾਲ ਹੀ 'ਚ ਉਨ੍ਹਾਂ ਦੇ ਦੋਸਤ ਰਾਹੁਲ ਰਵੈਲ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਕੈਂਸਰ ਦੀ ਲੜਾਈ ਜਿੱਤ ਲਈ ਹੈ। ਜਿਵੇਂ ਕਿ ਆਏ ਦਿਨ ਰਿਸ਼ੀ ਕਪੂਰ ਨੂੰ ਲੈ ਕੇ ਖਬਰਾਂ ਆ ਰਹੀਆਂ ਸਨ ਕਿ ਰਿਸ਼ੀ ਕਪੂਰ ਕਾਫੀ ਸਮੇਂ ਤੋਂ ਨਿਊਯਾਰਕ 'ਚ ਇਲਾਜ ਕਰਵਾ ਰਹੇ ਹਨ ਪਰ ਹਾਲ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਕਿ ਉਹ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਮੀਡੀਆ 'ਚ ਕਈ ਵਾਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਵੀ ਰਿਸ਼ੀ ਕਪੂਰ ਦੀ ਬੀਮਾਰੀ ਨੂੰ ਲੈ ਕੇ ਸਵਾਲ ਕੀਤੇ ਗਏ ਸਨ ਪਰ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਨਕਾਰ ਦਿੱਤਾ। ਹਾਲ ਹੀ 'ਚ ਉਨ੍ਹਾਂ ਦੇ ਦੋਸਤ ਤੇ ਡਾਇਰੈਕਟਰ ਰਾਹੁਲ ਰਵੈਲ ਵਲੋਂ ਸ਼ੇਅਰ ਕੀਤੀ ਗਈ ਇਕ ਪੋਸਟ 'ਚ ਲਿਖਿਆ ਕਿ ''ਰਿਸ਼ੀ ਕਪੂਰ ਕੈਂਸਰ ਫ੍ਰੀ ਹੋ ਗਏ ਹਨ।''


ਦੱਸ ਦਈਏ ਕਿ ਆਪਣੀ ਪੋਸਟ 'ਚ ਰਾਹੁਲ ਰਵੈਲ ਨੇ ਰਿਸ਼ੀ ਕਪੂਰ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਰਿਸ਼ੀ ਕਪੂਰ ਕਾਫੀ ਤੰਦਰੁਸਤ ਨਜ਼ਰ ਆ ਰਹੇ ਹਨ। ਰਿਸ਼ੀ ਦੇ ਫੈਨਜ਼ ਇਸ ਖਬਰ ਨੂੰ ਸੁਣਨ ਤੋਂ ਬਾਅਦ ਖੁਸ਼ੀ ਨਾਲ ਝੂਮ ਉੱਠੇ ਹਨ। ਪਤਨੀ ਨੀਤੂ ਕਪੂਰ ਨੇ ਵੀ ਇਸ ਪੋਸਟ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਰਿਸ਼ੀ ਕਪੂਰ ਕਾਫੀ ਦਿਨਾਂ ਤੋਂ ਕੈਂਸਰ ਵਰਗੀ ਨਾਲ ਲੜ ਰਹੇ ਹਨ, ਜਿਸ ਦਾ ਇਲਾਜ ਲੰਡਨ 'ਚ ਚੱਲ ਰਿਹਾ ਸੀ। ਰਿਸ਼ੀ ਨੂੰ ਮਿਲਣ ਲਈ ਇਸ ਦਾ ਪਰਿਵਾਰ ਕਈ ਵਾਰ ਲੰਡਨ ਪਹੁੰਚਿਆ ਸੀ। ਰਿਸ਼ੀ ਕਪੂਰ ਨੂੰ ਦੇਖਣ ਲਈ ਐਕਟਰ ਰਣਬੀਰ ਸਿੰਘ ਵੀ ਪਹੁੰਚੇ ਸਨ। ਨਿਊ ਸੈਂਟਰ 'ਤੇ ਪਹੁੰਚ ਕੇ ਰਣਬੀਰ ਨੇ ਰਿਸ਼ੀ ਕਪੂਰ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਸਨ, ਜੋ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ ਸਨ।

 


Tags: Rishi KapoorSocial MediaAmerica Medical TreatmentVarious StoriesRahul RawailHappy NewsBollywood Celebrity

Edited By

Sunita

Sunita is News Editor at Jagbani.