FacebookTwitterg+Mail

ਰਿਸ਼ੀ ਕਪੂਰ ਨੂੰ ਹੋਇਆ ਥਰਡ ਸਟੇਜ ਦਾ ਕੈਂਸਰ!

rishi kapoor cancer
04 October, 2018 11:20:04 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਰਿਸ਼ੀ ਕਪੂਰ ਹਾਲ ਹੀ 'ਚ ਆਪਣੀ ਪਤਨੀ ਤੇ ਬੇਟੇ ਰਣਬੀਰ ਕਪੂਰ ਨਾਲ ਅਮਰੀਕਾ ਗਏ ਹਨ। ਇਸ ਦੀ ਜਾਣਕਾਰੀ ਰਿਸ਼ੀ ਕਪੂਰ ਨੇ ਟਵਿਟਰ ਅਕਾਊਂਟ 'ਤੇ ਦਿੱਤੀ ਸੀ। ਅਜਿਹੇ 'ਚ ਉਨ੍ਹਾਂ ਨੇ ਆਪਣੇ ਟਵਿਟਰ 'ਤੇ ਲਿਖਿਆ ਸੀ, ''ਮੈਨੂੰ ਜ਼ਿਆਦਾ ਕੁਝ ਨਹੀਂ ਹੋਇਆ ਹੈ। ਵਧਦੀ ਉਮਰ ਕਾਰਨ ਮੈਂ ਆਪਣਾ ਮੈਡੀਕਲ ਟ੍ਰੀਟਮੈਂਟ ਕਰਾਉਣ ਜਾ ਰਿਹਾ ਹਾਂ।'' ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਬਾਰੇ ਕਈ ਗਲਤ ਖਬਰਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। 

 

ਸੂਤਰਾਂ ਮੁਤਾਬਕ, ਰਿਸ਼ੀ ਕਪੂਰ ਨੂੰ ਤੀਜੀ ਸਟੇਜ ਦੀ ਕੈਂਸਰ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਰਿਸ਼ੀ ਕਪੂਰ ਦਾ ਪਰਿਵਾਰ ਉਨ੍ਹਾਂ ਨੂੰ ਲੈ ਕੇ 45 ਦਿਨਾਂ ਲਈ ਅਮਰੀਕਾ ਗਿਆ ਹੈ। ਉਥੇ ਉਨ੍ਹਾਂ ਦੀ ਕੀਮੋਥੈਰੇਪੀ ਵੀ ਕਰਵਾਈ ਜਾਵੇਗੀ ਪਰ ਕੁਝ ਹੀ ਦਿਨਾਂ 'ਚ ਰਣਬੀਰ ਆਪਣੀ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਪਰਤ ਆਉਣਗੇ। ਦੱਸ ਦੇਈਏ ਕਿ ਇਸ ਗੱਲ ਦਾ ਖੁਲਾਸਾ ਰਿਸ਼ੀ ਕਪੂਰ ਦੇ ਪਰਿਵਾਰ ਦੇ ਕਿਸੇ ਕਰੀਬੀ ਮੈਂਬਰ ਨੇ ਕੀਤਾ ਹੈ। ਕੈਂਸਰ ਤੋਂ ਇਲਾਵਾ ਰਿਸ਼ੀ ਕਪੂਰ ਨੂੰ ਕਮਰ 'ਚ ਦਰਦ ਵੀ ਸ਼ਿਕਾਇਤ ਹੈ। ਇਸੇ ਲਈ ਉਨ੍ਹਾਂ ਦੇ ਕੈਂਸਰ ਦੇ ਇਲਾਜ 'ਚ ਬਹੁਤ ਸਾਵਧਾਨੀ ਵਰਤੀ ਜਾ ਰਹੀ ਹੈ।


ਦੱਸਣਯੋਗ ਹੈ ਕਿ 1 ਅਕਤੂਬਰ ਨੂੰ ਰਿਸ਼ੀ ਕਪੂਰ ਦੀ ਮਾਂ ਕ੍ਰਿਸ਼ਣਾ ਕਪੂਰ ਦਾ ਦਿਹਾਂਤ ਹੋ ਗਿਆ, ਜਿਥੇ ਉਹ ਆਪਣੀ ਮਾਂ ਨੂੰ ਆਖਰੀ ਵਾਰ ਦੇਖ ਵੀ ਨਾ ਸਕੇ।

 


Tags: Rishi Kapoor Strongly Reacts Cancer

Edited By

Sunita

Sunita is News Editor at Jagbani.