ਮੁੰਬਈ: ਬਾਲੀਵੁੱਡ ਦੇ ਸਭ ਤੋਂ ਵੱਡੇ ਕਪੂਰ ਖਾਨਦਾਨ ਤੋਂ ਨਿਕਲੇ ਮਹਾਨ ਅਦਾਕਾਰ ਰਿਸ਼ੀ ਕਪੂਰ ਹੁਣ ਇਸ ਦੁਨੀਆ 'ਚ ਨਹੀਂ ਰਹੇ। ਰਿਸ਼ੀ ਕਪੂਰ ਲਗਭਗ 5 ਦਹਾਕਿਆਂ ਤੋਂ ਵੱਧ ਫਿਲਮ ਇੰਡਸਟਰੀ ਦਾ ਹਿੱਸਾ ਰਹੇ। ਉਨ੍ਹਾਂ ਨੇ ਫਿਲਮ ਬਾਬੀ ਤੋਂ ਬਤੌਰ ਲੀਡ ਅਦਾਕਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਹੁਣ ਤੱਕ ਦੇ ਕੈਰੀਅਰ 'ਚ ਉਨ੍ਹਾਂ ਨੇ ਕਈ ਰੂਪਾਂ 'ਚ ਕੰਮ ਕੀਤਾ ਅਤੇ ਲਗਭਗ ਹਰ ਰੋਲ 'ਚ ਕਮਾਲ ਦਾ ਕੰਮ ਕਰਕੇ ਦਿਖਾਇਆ।ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਪਹਿਲੀ ਫਿਲਮ ਬਾਬੀ ਨਹੀਂ ਬਲਕਿ ਪਿਤਾ ਰਾਜ ਕਪੂਰ ਦੀ ਸ੍ਰੀ 420 ਸੀ? ਰਿਸ਼ੀ ਕਪੂਰ ਦੇ ਖੁਦ ਇਕ ਵਾਰ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਨਰਗਿਸ ਨੇ ਉਨ੍ਹਾਂ ਨੂੰ ਇਸ ਰੋਲ ਨੂੰ ਕਰਨ ਲਈ ਮਨਾਇਆ ਸੀ। ਅਸਲ 'ਚ ਰਿਸ਼ੀ ਕਪੂਰ ਸ੍ਰੀ 420 ਦੇ ਗਾਣੇ ਪਿਆਰ ਹੁਆ ਇਕਰਾਰ ਹੁਆ 'ਚ ਨਜ਼ਰ ਆਏ ਸਨ। ਇਸ ਗਾਣੇ 'ਚ ਰਾਜ ਅਤੇ ਨਰਗਿਸ ਦੇ ਪਿੱਛੇ ਬਾਰਿਸ਼ 'ਚ ਚੱਲਣ ਵਾਲੇ ਤਿੰਨ ਬੱਚਿਆਂ 'ਚੋਂ ਇਕ ਰਿਸ਼ੀ ਕਪੂਰ ਸਨ।
ਰਿਸ਼ੀ ਕਪੂਰ ਦਾ ਪਹਿਲਾ ਸ਼ਾਟ
ਉਸ ਸਮੇਂ ਰਿਸ਼ੀ ਕਪੂਰ ਦੀ ਉਮਰ 3 ਸਾਲ ਦੀ ਸੀ ਅਤੇ ਨਰਗਿਸ ਨੇ ਉਨ੍ਹਾਂ ਨੂੰ ਚਾਕਲੇਟ ਦਾ ਲਾਲਚ ਦੇ ਕੇ ਇਸ ਗਾਣੇ 'ਚ ਲਿਆ ਸੀ। ਰਿਸ਼ੀ ਨੇ ਇਸ ਬਾਰੇ 'ਚ ਗੱਲ ਕਰਦੇ ਹੋਏ ਦੱਸਿਆ ਸੀ, 'ਮੈਨੂੰ ਕਿਹਾ ਗਿਆ ਸੀ ਕਿ 420 'ਚ ਮੈਨੂੰ ਇਕ ਸ਼ਾਟ ਦੇਣਾ ਹੈ ਅਤੇ ਮੇਰੇ ਵੱਡੇ ਭਰਾ ਅਤੇ ਭੈਣ ਵੀ ਇਸ ਸ਼ਾਟ 'ਚ ਹੋਣਗੇ। ਜਦੋਂ ਵੀ ਸ਼ਾਟ ਹੋਵੇ ਤਾਂ ਸਾਨੂੰ ਬਾਰਸ਼ 'ਚ ਚੱਲਣਾ ਸੀ। ਇਸ ਸਮੇਂ 'ਚ ਸ਼ਾਟ ਦੌਰਾਨ ਜਦੋਂ ਵੀ ਪਾਣੀ ਮੇਰੇ 'ਤੇ ਡਿੱਗਦਾ ਤਾਂ ਮੈਂ ਰੋਣ ਲੱਗਦਾ। ਇਸ ਦੇ ਕਾਰਨ ਉਹ ਸ਼ੂਟਿੰਗ ਨਹੀਂ ਕਰ ਰਹੇ ਸਨ ਤਾਂ ਨਰਗਿਸ ਨੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਸ਼ਾਟ ਦੌਰਾਪ ਅਪਣੀਆਂ ਅੱਖਾਂ ਖੁੱਲ੍ਹੀਆਂ ਰੱਖੋਗੇ ਅਤੇ ਰੋਵੋਗੇ ਨਹੀਂ ਤਾਂ ਮੈਂ ਤੁਹਾਨੂੰ ਚਾਕਲੇਟ ਦੇਵਾਂਗੀ। ਇਸ ਦੇ ਬਾਅਦ ਮੈਂ ਸਿਰਫ ਚਾਕਲੇਟ ਦੇ ਲਈ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀਆਂ ਅਤੇ ਇਹ ਰਿਸ਼ੀ ਕਪੂਰ ਦਾ ਪਹਿਲਾ ਸ਼ਾਟ ਸੀ।
ਪਿਤਾ ਦੇ ਯੰਗ (ਨੌਜਵਾਨ) ਰੋਲ 'ਚ ਨਜ਼ਰ ਆਏ ਰਿਸ਼ੀ
ਇਸ ਦੇ ਬਾਅਦ ਰਿਸ਼ੀ ਕਪੂਰ ਨੇ ਫਿਲਮ ਮੇਰਾ ਨਾਂ ਜੋਕਰ 'ਚ ਰਾਜ ਕੁਮਾਰ ਦੇ ਕਿਰਦਾਰ ਦੇ ਯੰਗ ਵਰਜਨ ਨੂੰ ਨਿਭਾਉਂਦੇ ਦੇਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ 1970 'ਚ ਆਏ ਫਿਲਮ ਮੇਰਾ ਨਾਂ ਜੋਕਰ 'ਚ ਪਿਤਾ ਰਾਜ ਕਪੂਰ ਨੇ ਉਨ੍ਹਾਂ ਨੂੰ ਲੈਣ ਦੀ ਗੱਲ ਉਨ੍ਹਾਂ ਦੀ ਮਾਂ ਕ੍ਰਿਸ਼ਨਾ ਕਪੂਰ ਨਾਲ ਕੀਤੀ ਸੀ।
ਰਿਸ਼ੀ ਕਪੂਰ ਆਪਣੇ ਵਿਆਹ ਵਾਲੇ ਦਿਨ ਹੋ ਗਏ ਸਨ ਬੇਹੋਸ਼
ਰਿਸ਼ੀ ਅਤੇ ਨੀਤੂ ਦਾ ਵਿਆਹ 22 ਜਨਵਰੀ 1980 ਨੂੰ ਹੋਇਆ ਸੀ। ਕਪੂਰ ਖਾਨਦਾਨ ਦੇ ਇਸ ਵਿਆਹ 'ਚ ਦੇਸ਼ ਦੇ ਨਾਲ ਦੁਨੀਆ ਦੀਆਂ ਵੀ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ ਪਰ ਇਸ 'ਚ ਕੁਝ ਅਜਿਹਾ ਹੋਇਆ ਸੀ ਕਿ ਸਾਰੇ ਘਬਰਾਅ ਗਏ ਸਨ। ਇਸ ਇੰਟਰਵਿਭ ਦੌਰਾਨ ਨੀਤੂ ਨੇ ਦੱਸਿਆ ਸੀ ਕਿ ਵਿਅਹ ਦੇ ਦੌਰਾਨ ਰਿਸ਼ੀ ਕਪੂਰ ਅਤੇ ਉਹ ਬੇਹੋਸ਼ ਹੋ ਗਏ ਸਨ।ਨੀਤੂ ਨੇ ਦੱਸਿਆ ਕਿ ਅਸੀਂ ਦੋਵੇਂ ਬੇਹੋਸ਼ ਹੋ ਗਏ ਸਨ ਪਰ ਦੇਵਾਂ ਦੇ ਬੇਹੋਸ਼ ਹੋਣ ਦੇ ਕਾਰਨ ਵੱਖ-ਵੱਖ ਸਨ। ਮੈਂ ਲਹਿੰਗਾ ਸੰਭਾਲਦੇ-ਸੰਭਾਲਦੇ ਬੇਹੋਸ਼ ਹੋ ਗਈ ਸੀ, ਜਦਕਿ ਰਿਸ਼ੀ ਕਪੂਰ ਨੇੜੇ-ਤੇੜੇ ਬੇਹੱਦ ਭੀੜ ਦੇਖ ਕੇ ਪਰੇਸ਼ਾਨ ਹੋ ਗਏ ਸਨ ਅਤੇ ਚੱਕਰ ਖਾ ਕੇ ਬੇਹੋਸ਼ ਹੋ ਗਏ ਸਨ। ਬਾਅਦ 'ਚ ਜਦੋਂ ਅਸੀਂ ਦੋਵੇਂ ਠੀਕ ਹਏ ਤਾਂ ਸਾਡਾ ਵਿਆਹ ਪੂਰਾ ਹੋਇਆ।
ਰਿਸ਼ੀ ਕਪੂਰ 'ਤੇ ਅਫੇਅਰ 'ਤੇ ਜਾਣੋ ਕੀ ਬੋਲੀ ਸੀ ਨੀਤੀ?
ਰਿਸ਼ੀ ਕਪੂਰ ਅਤੇ ਨੀਤੂ ਦਾ ਅਫੇਅਰ ਕਾਫੀ ਚਰਚਾ 'ਚ ਰਿਹਾ, ਰਿਸ਼ੀ ਕਪੂਰ ਦਾ ਅਫੇਅਰ ਨਾ ਸਿਰਫ ਵਿਆਹ ਤੋਂ ਪਹਿਲਾਂ ਸਗੋਂ ਵਿਆਹ ਦੇ ਬਾਅਦ ਵੀ ਰਹੇ। ਨੀਤੂ ਨਾਲ ਵਿਆਹ ਰਚਾਉਣ ਦੇ ਬਾਅਦ ਰਿਸ਼ੀ ਦਾ ਉਨ੍ਹਾਂ ਤੋਂ ਅੱਧੀ ਉਮਰ ਤੋਂ ਘੱਟ ਅਦਾਕਾਰਾ ਦਿਵਿਆ ਭਾਰਤੀ ਨਾਲ ਅਫੇਅਰ ਵੀ ਖੂਬ ਸੁਰਖੀਆਂ 'ਚ ਰਿਹਾ ਸੀ।
ਨੀਤੂ ਨੇ ਕਿਹਾ ਸੀ ਕਿ ਜਦੋਂ ਉਹ ਇਕ ਦੂਜੇ ਨੂੰ ਡੇਟ ਕਰ ਰਹੇ ਸਨ ਤਾਂ ਉਸ ਸਮੇਂ ਵੀ ਰਿਸ਼ੀ ਕਪੂਰ ਦਾ ਦੂਜੀ ਅਦਾਕਾਰ ਦੇ ਨਾਲ ਫਲਰਟ ਕਰਨਾ ਜਾਰੀ ਸੀ ਪਰ ਉਹ ਇਸ ਤਰ੍ਹਾਂ ਦਿਖਾਉਂਦੇ ਸੀ ਕਿ ਉਨ੍ਹਾਂ ਦਾ ਕੋਈ ਅਫੇਅਰ ਨਹੀਂ ਹੈ। ਪੁੱਛਣ 'ਤੇ ਹਮੇਸ਼ਾ ਕਹਿੰਦੇ ਸਨ ਕਿ ਕੁਝ ਨਹੀਂ ਹੈ। ਨੀਤੂ ਨੇ ਇੰਟਰਵਿਊ 'ਚ ਕਿਹਾ ਸੀ ਕਿ 'ਮੈਂ ਬੇਹੱਦ ਸਿੰਪਲ ਅਤੇ ਮਾਸੂਮ ਸੀ। ਮੈਂ ਰਿਸ਼ੀ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਦੀ ਸੀ। ਰਿਸ਼ੀ ਨੂੰ ਵੀ ਲੱਗਿਆ ਕਿ ਉਹ ਸਾਧਾਰਣ ਕੁੜੀ ਹੈ ਅਤੇ ਉਹ ਮੈਨੂੰ ਸੰਭਾਲ ਸਕਦੀ ਹੈ।