ਜਲੰਧਰ (ਵੈੱਬ ਡੈਸਕ) - ਹਿੰਦੀ ਸਿਨੇਮਾ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਚ 25 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਮਿਲੀ ਹੈ, ਜਿਸ ਵਿਚ 20 ਪਰਿਵਾਰਿਕ ਮੈਂਬਰ ਹਨ ਅਤੇ ਬਾਕੀ 5 ਰਿਸ਼ਤੇਦਾਰ ਹਨ। ਅੰਤਿਮ ਸੰਸਕਾਰ ਇਲੈਕਟ੍ਰਿਕ ਸਿਸਟਮ ਨਾਲ ਕੀਤਾ ਜਾ ਰਿਹਾ ਹੈ।

ਰਿਸ਼ੀ ਕਪੂਰ ਦੀ ਅੰਤਿਮ ਵਿਦਾਈ ਵਿਚ ਨੀਤੂ ਕਪੂਰ, ਮਨੋਜ ਜੈਨ, ਆਦਰ ਜੈਨ, ਅਨਿਸ਼ਾ, ਸੈਫ ਅਲੀ ਖਾਨ, ਰਾਜੀਵ, ਰਣਧੀਰ ਕਪੂਰ, ਨਤਾਸ਼ਾ ਨੰਦਨ, ਬਿਮਲਾ ਪਾਰੇਖ, ਅਭਿਸ਼ੇਕ ਬੱਚਨ, ਆਲੀਆ ਭੱਟ, ਰੋਹਿਤ ਧਵਨ, ਰਾਹੁਲ ਰਾਵੈਲ, ਕਰੀਨਾ ਕਪੂਰ ਖਾਨ ਅਤੇ ਕੁਨਾਲ ਕਪੂਰ ਸਮੇਤ ਹੋਰ ਵੀ ਸਿਤਾਰੇ ਹਨ।

ਸ਼ਮਸ਼ਾਨ ਘਾਟ ਵਿਚ 5 ਪੰਡਿਤ ਮੌਜੂਦ ਸਨ ਅਤੇ ਪੂਜਾ ਦੀਆਂ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਲਈਆਂ ਗਈਆਂ ਸਨ।

