FacebookTwitterg+Mail

ਰਿਸ਼ੀ ਕਪੂਰ ਨੇ ਮੋਦੀ ਤੋਂ ਕੀਤੀ ਇਨ੍ਹਾਂ 3 ਚੀਜ਼ਾਂ ਦੀ ਮੰਗ

rishi kapoor has high hopes from pm modi
27 May, 2019 10:31:27 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਿਸ਼ੀ ਕਪੂਰ ਪਿਛਲੇ ਸਾਲ ਤੋਂ ਆਪਣੇ ਇਲਾਜ ਲਈ ਨਿਊਯਾਰਕ 'ਚ ਹਨ। ਉੱਥੇ ਉਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਉਹ ਹੁਣ ਕੈਂਸਰ-ਫਰੀ ਹਨ ਪਰ ਅਜੇ ਉਨ੍ਹਾਂ ਦੇ ਭਾਰਤ ਵਾਪਸ ਆਉਣ 'ਚ ਥੋੜ੍ਹਾ ਸਮਾਂ ਹੈ। ਨਿਊਯਾਰਕ 'ਚ ਬੈਠੇ ਰਿਸ਼ੀ ਆਪਣੇ ਦੇਸ਼ ਦੀ ਹਲਚਲ 'ਤੇ ਵੀ ਨਜ਼ਰਾਂ ਬਣਾਏ ਹੋਏ ਹਨ। ਲੋਕਸਭਾ ਚੋਣਾਂ 2019 'ਚ ਹੋਈ ਬੀ. ਜੇ. ਪੀ. ਅਤੇ ਪੀ. ਐੱਮ. ਨਰਿੰਦਰ ਮੋਦੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਰਿਸ਼ੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਉਨ੍ਹਾਂ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨੇ ਬੀ. ਜੇ. ਪੀ., ਪੀ. ਐੱਮ. ਨਰਿੰਦਰ ਮੋਦੀ, ਅਰੁਣ ਜੇਟਲੀ ਅਤੇ ਸਿਮਰਤੀ ਈਰਾਨੀ ਕੋਲੋਂ ਤਿੰਨ ਚੀਜ਼ਾਂ ਦੀ ਰਿਕਵੈਸਟ ਕੀਤੀ ਹੈ।


ਰਿਸ਼ੀ ਨੇ ਟਵੀਟ ਕਰਦੇ ਹੋਏ ਲਿਖਿਆ,''ਫਿਰ ਤੋਂ ਚੁਣੇ ਗਏ ਬੀ. ਜੇ. ਪੀ., ਅਰੁਣ ਜੇਟਲੀ, ਸਿਮਰਤੀ ਈਰਾਨੀ ਅਤੇ ਮਾਣਯੋਗ ਪੀ. ਐੱਮ. ਨਰਿੰਦਰ ਮੋਦੀ ਜੀ ਨੂੰ ਮੇਰੀ ਬੇਨਤੀ ਹੈ ਕਿ ਕ੍ਰਿਪਾ ਭਾਰਤ ਨੂੰ ਮੁਫਤ ਸਿੱਖਿਆ, ਮੈਡੀਕਲ, ਪੈਨਸ਼ਨ ਆਦਿ ਦੇਣ 'ਤੇ ਕੰਮ ਕਰਨ। ਇਹ ਮੁਸ਼ਕਲ ਹੈ ਪਰ ਜੇਕਰ ਤੁਸੀਂ ਅੱਜ ਤੋਂ ਹੀ ਇਸ 'ਤੇ ਕੰਮ ਕਰਨਾ ਸ਼ੁਰੂ ਕਰੋਗੇ ਤਾਂ ਅਸੀਂ ਇਕ ਦਿਨ ਇਹ ਜ਼ਰੂਰ ਅਚੀਵ ਕਰ ਲਵਾਂਗੇ। ਯੂ. ਐੱਸ. 'ਚ ਆਪਣੇ ਇਲਾਜ ਦੌਰਾਨ ਰਿਸ਼ੀ ਨੇ ਇਹ ਮਹਿਸੂਸ ਕੀਤਾ। ਪਿਛਲੇ ਕੁਝ ਮਹੀਨੇ ਯੂ. ਐੱਸ. 'ਚ ਰਹਿ ਕੇ ਰਿਸ਼ੀ  ਨੇ ਜਾਣਿਆ ਕਿ ਯੂ. ਐੱਸ.ਦੇ ਨਾਗਰਿਕਾਂ ਨੂੰ ਸਿੱਖਿਆ, ਮੈਡੀਕਲ ਅਤੇ ਪੈਨਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹਨ। ਇਸ ਨੂੰ ਲੈ ਕੇ ਵੀ ਉਨ੍ਹਾਂ ਨੇ ਟਵੀਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਹੋਰ ਵੀ ਟਵੀਟਸ ਕੀਤੇ।


ਰਿਸ਼ੀ ਕਪੂਰ ਨੇ ਇਕ ਇੰਟਰਵਿਊ 'ਚ ਕਿਹਾ,''ਮੇਰਾ ਅੱਠ ਮਹੀਨੇ ਦਾ ਇਲਾਜ 1 ਮਈ ਤੋਂ ਅਮਰੀਕਾ 'ਚ ਸ਼ੁਰੂ ਹੋਇਆ ਸੀ। ਹੁਣ ਮੈਂ ਪੂਰੀ ਤਰ੍ਹਾਂ ਨਾਲ ਠੀਕ ਹਾਂ ਕਿਉਂਕਿ ਭਗਵਾਨ ਦੀ ਮੇਰੇ 'ਤੇ ਕ੍ਰਿਪਾ ਰਹੀ। ਇਹ ਸਭ ਮੇਰੇ ਪਰਿਵਾਰ ਅਤੇ ਫੈਨਜ਼ ਦੀਆਂ ਦੁਆਵਾਂ ਦੇ ਕਾਰਨ ਵੀ ਸੰਭਵ ਹੋ ਸਕਿਆ ਹੈ ।  ਮੈਂ ਉਨ੍ਹਾਂ ਸਾਰਿਆਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ।''


ਦੱਸ ਦੇਈਏ ਕਿ ਰਿਸ਼ੀ ਦਾ ਸਤੰਬਰ 2018 ਤੋਂ ਨਿਊਯਾਰਕ 'ਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪੂਰੇ ਸਮੇਂ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਉਨ੍ਹਾਂ ਨਾਲ ਰਹੀ। ਬਾਲੀਵੁੱਡ ਵੱਲੋਂ ਵੀ ਰਿਸ਼ੀ ਨੂੰ ਪੂਰਾ ਸਪੋਰਟ ਮਿਲਿਆ। ਕਈ ਸਿਤਾਰੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਨਿਊਯਾਰਕ 'ਚ ਉਨ੍ਹਾਂ ਨੂੰ ਮਿਲ ਚੁੱਕੇ ਹਨ।

 


Tags: Rishi KapoorPM ModiSmriti IraniArun JaitleyTwitterTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.