FacebookTwitterg+Mail

ਸੋਨਮ ਦੀ ਰਿਸੈਪਸ਼ਨ 'ਚ ਰਿਸ਼ੀ ਕਪੂਰ ਨੇ ਪਾਇਆ ਭੜਥੂ, ਸਲਮਾਨ ਖਾਨ ਦੇ ਪੁੱਜਣ 'ਤੇ ਖਿਸਕੇ ਪਾਰਟੀ 'ਚੋਂ

rishi kapoor in sonam s reception
11 May, 2018 05:29:59 PM

ਮੁੰਬਈ(ਬਿਊਰੋ)— ਸੋਨਮ ਕਪੂਰ ਦੇ ਵਿਆਹ ਅਤੇ ਰਿਸੈਪਸ਼ਨ ਦਾ ਜਸ਼ਨ ਬਾਲੀਵੁੱਡ ਦਾ ਸਭ ਤੋਂ ਵੱਡਾ ਜਸ਼ਨ ਮੰਨਿਆ ਗਿਆ ਹੈ। ਮਹਿੰਦੀ ਤੋਂ ਲੈ ਕੇ ਰਿਸੈਪਸ਼ਨ ਤੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਨੇ ਬਿਹਤਰੀਨ ਸਨ ਕਿ ਵਾਰ-ਵਾਰ ਦੇਖਣ ਦਾ ਮਨ ਕਰ ਰਿਹਾ ਸੀ ਪਰ ਰਿਸੈਪਸ਼ਨ ਪਾਰਟੀ 'ਚ ਸਲਮਾਨ ਦੀ ਭਾਬੀ ਨਾਲ ਕੁਝ ਬਹੁਤ ਬੁਰਾ ਹੋਇਆ। ਦੂਰ ਤੋਂ ਦੇਖਣ 'ਚ ਤਾਂ ਅਜਿਹਾ ਲੱਗ ਰਿਹਾ ਸੀ ਕਿ ਸਭ ਕੁਝ ਚੰਗਾ ਹੋਇਆ।

Punjabi Bollywood Tadka

ਇਕ ਪਾਸੇ ਮੀਕਾ ਸਿੰਘ ਦੇ ਗੀਤਾਂ 'ਤੇ ਸਲਮਾਨ ਖਾਨ, ਅਨਿਲ ਕਪੂਰ ਅਤੇ ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਝੂਮ ਰਹੇ ਸਨ। ਉੱਥੇ ਦੂਜੇ ਪਾਸ ਰਿਸ਼ੀ ਕਪੂਰ ਅਤੇ ਸਲਮਾਨ ਖਾਨ ਦੀ ਭਾਬੀ 'ਚ ਬਹਿਸ ਹੋ ਗਈ। ਇਸੇ ਲੜਾਈ ਕਾਰਨ ਸਲਮਾਨ ਖਾਨ ਸਨ। ਖਬਰ ਮੁਤਾਬਕ ਰਿਸ਼ੀ ਕਪੂਰ ਦੀ ਇਹ ਸ਼ਿਕਾਇਤ ਸੀ ਕਿ ਸਲਮਾਨ ਕਿਸੇ ਪਾਰਟੀ ਜਾਂ ਇਵੈਂਟ 'ਚ ਉਨ੍ਹਾਂ ਨਾਲ ਚੰਗੀ ਤਰ੍ਹਾਂ ਨਹੀਂ ਮਿਲਦੇ। ਇਹੀ ਗੱਲ ਬੋਲਣ ਲਈ ਰਿਸ਼ੀ ਕਪੂਰ, ਸਲਮਾਨ ਦੀ ਭਾਬੀ ਸੀਮਾ ਖਾਨ ਕੋਲ੍ਹ ਜਾ ਪੁੱਜੇ।

ਇਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਸੀਮਾ, ਸਲਮਾਨ ਨੂੰ ਲੱਭਦੀ ਹੋਈ ਉਨ੍ਹਾਂ ਨੂੰ ਇਹ ਗੱਲ ਦੱਸਣ ਗਈ ਪਰ ਉਸ ਸਮੇਂ ਤੱਕ ਰਿਸ਼ੀ ਉੱਥੋਂ ਜਾ ਚੁੱਕੇ ਸਨ। ਰਿਪੋਰਟ ਮੁਤਾਬਕ ਜਦੋਂ ਤੱਕ ਸਲਮਾਨ ਖਾਨ ਰਿਸ਼ੀ ਕਪੂਰ ਨੂੰ ਮਿਲਣ ਪੁੱਜੇ ਤਾਂ ਰਿਸ਼ੀ ਕਪੂਰ ਉੱਥੋਂ ਜਾ ਚੁੱਕੇ ਸਨ। ਸਲਮਾਨ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਗੁੱਸਾ ਵੀ ਰਿਸ਼ੀ ਕਪੂਰ 'ਤੇ ਬਣਿਆ ਹੋਇਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਿਸ਼ੀ ਕਪੂਰ ਦੀ ਫਿਲਮ '102 ਨਾਟ ਆਊਟ' ਵਰਗੀ ਹਿੱਟ ਫਿਲਮ ਦਿੱਤੀ ਹੈ।


Tags: Sonam KapoorWedding ReceptionRishi KapoorSeema KhanSalman KhanVideo

Edited By

Chanda Verma

Chanda Verma is News Editor at Jagbani.