FacebookTwitterg+Mail

ਮਹਿੰਗੇ ਰੈਸਟੋਰੈਂਟ ਨੇ ਖਰਾਬ ਕੀਤਾ ਰਿਸ਼ੀ ਕਪੂਰ ਦਾ ਮੂਡ, ਟਵਿਟਰ ਰਾਹੀਂ ਬਿਆਨ ਕੀਤਾ ਦਰਦ

rishi kapoor posts scathing review of restaurant after bad birthday dinner
05 September, 2019 12:54:19 PM

ਮੁੰਬਈ(ਬਿਊਰੋ)- ਹਰ ਮੁੱਦੇ ’ਤੇ ਬੇਬਾਕ ਰਾਏ ਰੱਖਣ ਵਾਲੇ ਅਭਿਨੇਤਾ ਰਿਸ਼ੀ ਕਪੂਰ ਨੇ ਹਾਲ ’ਚ ਆਪਣਾ 67ਵਾਂ ਜਨਮਦਿਨ ਮਨਾਇਆ। ਰਿਸ਼ੀ ਦੇ ਜਨਮਦਿਨ ’ਤੇ ਫਿਲਮੀ ਹਸਤੀਆਂ ਸਮੇਤ ਪ੍ਰਸ਼ੰਸਕਾਂ ਨੇ ਵੀ ਸੋਸ਼ਲ ਮੀਡੀਆ ’ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਨੂੰ ਹੋਰ ਵੀ ਖਾਸ ਬਣਾਉਣ ਲਈ ਰਿਸ਼ੀ ਨਿਊਯਾਰਕ ’ਚ ਪਤਨੀ ਨਾਲ ਡਿਨਰ ਡੇਟ ’ਤੇ ਗਏ। ਇਸ ਦੌਰਾਨ ਕੁਝ ਅਜਿਹਾ ਹੋ ਗਿਆ ਕਿ ਰਿਸ਼ੀ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਕੱਢਿਆ।


ਰਿਸ਼ੀ ਕਪੂਰ ਨੇ ਟਵਿਟਰ ’ਤੇ ਰੈਸਟੋਰੈਟ ਦੀ ਇਕ ਤਸਵੀਰ ਸਾਂਝੀ ਕੀਤੀ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਰਿਸ਼ੀ ਨੇ ਜੋ ਕੈਪਸ਼ਨ ਲਿਖਿਆ ਉਸ ਤੋਂ ਸਾਫ਼ ਹੈ ਕਿ ਰਿਸ਼ੀ ਨੂੰ ਰੈਸਟੋਰੈਂਟ ਦਾ ਨਾ ਤਾਂ ਖਾਣਾ ਪਸੰਦ ਆਇਆ ਅਤੇ ਨਾ ਹੀ ਉਨ੍ਹਾਂ ਦੀ ਸਰਵਿਸ। ਰਿਸ਼ੀ ਕਪੂਰ ਨੇ ਟਵੀਟ ਕੀਤਾ,‘‘ਨੀਤੂ ਕਪੂਰ ਨਾਲ ਜਨਮਦਿਨ ’ਤੇ Bouluds flagship ਰੈਸਟੋਰੈਂਟ ’ਚ ਡਿਨਰ ਕੀਤਾ। ਜ਼ਰੂਰਤ ਤੋਂ ਜ਼ਿਆਦਾ ਮਹਿੰਗਾ ਅਤੇ ਹੰਕਾਰੀ। ਕਿਸੇ ਨੂੰ ਜਾਣ ਦੀ ਸਲਾਹ ਨਹੀਂ ਦੇਵਾਂਗਾ।’’


ਰਿਸ਼ੀ ਕਪੂਰ ਬੀਤੇ ਕੁਝ ਸਮੇਂ ਤੋਂ ਨਿਊਯਾਰਕ ’ਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਹੁਣ ਉਹ ਕੈਂਸਰ ਮੁਕਤ ਹੋ ਚੁੱਕੇ ਹਨ ਅਤੇ ਜਲਦ ਹੀ ਮੁੰਬਈ ਵਾਪਸ ਆ ਜਾਣਗੇ। ਸੋਸ਼ਲ ਮੀਡੀਆ ’ਤੇ ਰਿਸ਼ੀ ਦੀ ਪਤਨੀ ਨੀਤੂ ਅਤੇ ਪ੍ਰਸ਼ੰਸਕ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਮਸ਼ਹੂਰ ਫੋਟੋਗਰਾਫਰ ਵਿਰਲ ਭਯਾਨੀ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇਸ ਪੋਸਟ ’ਚ ਵਿਰਲ ਨੇ ਲਿਖਿਆ ਜਲਦ ਹੀ ਰਿਸ਼ੀ ਕਪੂਰ ਮੁੰਬਈ ਆ ਰਹੇ ਹਨ।


Tags: Rishi KapoorRestaurantBad Birthday DinnerTwitterNew YorkNeetu Singh

About The Author

manju bala

manju bala is content editor at Punjab Kesari