FacebookTwitterg+Mail

ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੇ ਕਰਵਾਇਆ ਫੋਟੋਸ਼ੂਟ

rishi kapoor radiates happiness in this new photoshoot
06 October, 2019 02:09:52 PM

ਮੁੰਬਈ(ਬਿਊਰੋ)- ਨਿਊਯਾਰਕ ਤੋਂ ਪਿਛਲੇ ਮਹੀਨੇ ਹੀ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੇ ਬਾਲੀਵੁੱਡ ਦੇ ਮਸ਼ਹੂਰ ਐਕਟਰ ਰਿਸ਼ੀ ਕਪੂਰ ਨੇ ਹਾਲ ਹੀ ’ਚ ਫੋਟੋਸ਼ੂਟ ਕਰਵਾਇਆ ਹੈ। ਮਸ਼ਹੂਰ ਫੋਟੋਗ੍ਰਾਫਰ ਅਵੀਨਾਸ਼ ਗੋਵਾਰੀਕਰ ਨੇ ਰਿਸ਼ੀ ਕਪੂਰ ਦਾ ਫੋਟੋਸ਼ੂਟ ਕੀਤਾ ਹੈ। ਅਵੀਨਾਸ਼ ਗੋਵਾਰੀਕਰ ਨੇ ਉਨ੍ਹਾਂ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤੀ। ਬਲੈਕ ਐਂਡ ਵਾਈਟ ਤਸਵੀਰ ’ਚ ਰਿਸ਼ੀ ਕਪੂਰ ਵੱਡੀ ਜਿਹੀ ਮੁਸਕਾਨ ’ਚ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ।


ਅਵੀਨਾਸ਼ ਗੋਵਾਰੀਕਰ ਨੇ ਇਸ ਤਸਵੀਰ ਦੇ ਕੈਪਸ਼ਨ ’ਚ ਲਿਖਿਆ,‘ਪੋਸਟ ਪੈਕਅੱਪ ਸ਼ਾਟ ਵਿਦ ਦਿ ਲੇਜੇਂਡ ਰਿਸ਼ੀ ਕਪੂਰ। ਇਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਉਹ ਐਕਸ਼ਨ ’ਚ ਵਾਪਸ ਆਏ ਹਨ। ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ।’


ਇਸ ਤੋਂ ਬਾਅਦ ਰਿਸ਼ੀ ਕਪੂਰ ਨੇ ਵੀ ਆਪਣੀ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ ’ਤੇ ਪੋਸਟ ਕੀਤਾ। ਰਿਸ਼ੀ ਕਪੂਰ ਨੇ ਤਸਵੀਰ ਨਾਲ ਲਿਖਿਆ,‘ਥੈਂਕ ਯੂ ਅਵੀਨਾਸ਼, ਤੁਸੀਂ ਸਭ ਤੋਂ ਜ਼ਿਆਦਾ ਤਾਰੀਫ ਕੀਤੀ। ਪੈਕਅੱਪ ਤੋਂ ਬਾਅਦ ਲੱਗਭੱਗ ਦੋ ਮਹੀਨਿਆਂ ਤੋਂ ਵਧੀ ਦਾੜ੍ਹੀ ਨੂੰ ਕੱਟ ਦਿੱਤਾ। ਅੱਜ ਰਾਤੀਂ ਇਟਲੀ ਲਈ ਰਵਾਨਾ ਹੋ ਰਿਹਾ ਹਾਂ, ਵਾਪਸ ਆ ਕੇ ਤੁਹਾਨੂੰ ਮਿਲਦਾ ਹਾਂ।’ 


Tags: Rishi KapoorNew PhotoshootInstagramAvinash GowarikerBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari