FacebookTwitterg+Mail

ਪਰਿਵਾਰ ਨਾਲ ਰਣਬੀਰ ਕਪੂਰ ਨੇ ਵਿਸਰਜਿਤ ਕੀਤੀਆਂ ਪਿਤਾ ਰਿਸ਼ੀ ਕਪੂਰ ਦੀਆਂ ਅਸਥੀਆਂ

rishi kapoor s ashes immersed by ranbir kapoor at banganga
04 May, 2020 09:11:28 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀਆਂ ਅਸਥੀਆਂ ਨੂੰ ਮੁੰਬਈ ਵਿਚ ਬਾਣਗੰਗਾ ਵਿਚ ਵਿਸਰਜਿਤ ਕਰ ਦਿੱਤਾ ਗਿਆ ਹੈ। ਪਿਤਾ ਦੀਆਂ ਅਸਥੀਆਂ ਨੂੰ ਵਿਸਰਜਿਤ ਕਰਨ ਲਈ ਰਣਬੀਰ ਕਪੂਰ ਆਪਣੀ ਭੈਣ ਰਿਧੀਮਾ ਕਪੂਰ ਸਾਹਨੀ, ਮਾਂ ਨੀਤੂ ਕਪੂਰ ਨਾਲ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਆਲੀਆ ਭੱਟ ਅਤੇ ਕਰੀਬੀ ਦੋਸਤ ਮੁਖਰਜੀ ਵੀ ਮੌਜੂਦ ਰਹੇ। ਰਣਬੀਰ ਕਪੂਰ ਨੇ ਪੂਰੇ ਰੀਤੀ-ਰਿਵਾਜਾਂ ਨਾਲ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਬਾਣਗੰਗਾ ਵਿਚ ਵਿਸਰਜਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਈ ਪੰਡਿਤ ਵੀ ਮੌਜੂਦ ਸਨ।
Ranbir Kapoor
ਦੱਸ ਦੇਈਏ ਕਿ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਅੰਤਿਮ ਸਾਹ ਲਿਆ। ਉਨ੍ਹਾਂ ਦੀ ਧੀ ਰਿਧੀਮਾ ਪਿਤਾ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਨਾ ਸਕੀ ਕਿਉਂਕਿ ਉਸ ਸਮੇਂ  ਉਹ ਦਿੱਲੀ ਵਿਚ ਸੀ। ਰਿਧੀਮਾ ਦੇ ਮੁੰਬਈ ਆਉਣ ਤੋਂ ਬਾਅਦ ਬੀਤੇ ਦਿਨੀਂ ਹੀ ਰਿਸ਼ੀ ਕਪੂਰ ਦੀ ਪ੍ਰਾਥਨਾ ਸਭਾ ਰੱਖੀ ਗਈ। ਪ੍ਰਾਥਨਾ ਸਭਾ ਦੌਰਾਨ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ ਵਿਚ ਰਣਬੀਰ ਕਪੂਰ ਅਤੇ ਨੀਤੂ ਕਪੂਰ ਨਜ਼ਰ ਆ ਰਹੇ ਸਨ। ਦੋਵੇਂ ਰਿਸ਼ੀ ਕਪੂਰ ਦੀ ਫੁੱਲਾਂ ਵਾਲੀ ਤਸਵੀਰ ਦੇ ਸਾਹਮਣੇ ਬੈਠੇ ਹੋਏ ਸਨ। ਪ੍ਰਾਥਨਾ ਸਭਾ ਦਾ ਆਯੋਜਨ ਬਾਂਦਰਾ ਦੇ ਪਾਲੀ ਹਿਲ ਸਥਿਤ ਉਨ੍ਹਾਂ ਦੇ ਘਰ ਵਿਚ ਹੋਇਆ।
Rishi Kapoor
ਦੱਸਣਯੋਗ ਹੈ ਕਿ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੇ ਦਿਹਾਂਤ ਖਬਰ ਸੁਣ ਕੇ ਹਰ ਕੋਈ ਸਦਮੇ ਵਿਚ ਹੈ। ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਰਿਸ਼ੀ ਕਪੂਰ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ।
neetu kapoor, ranbir kapoor


Tags: Rishi KapoorBangangaNeetu KapoorRanbir KapoorRiddhima KapoorAlia BhattBollywood Celebrity

About The Author

sunita

sunita is content editor at Punjab Kesari