FacebookTwitterg+Mail

ਟਵੀਟ ਕਰ ਰਿਸ਼ੀ ਕਪੂਰ ਨੇ ਕੀਤਾ ਫੈੱਨਜ਼ ਨੂੰ ਭਾਵੁਕ

rishi kapoor tweet
31 May, 2019 01:49:27 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ 8 ਮਹੀਨਿਆਂ ਤੋਂ ਨਿਊਯਾਰਕ 'ਚ ਹਨ। ਜਿਥੇ ਉਹ ਕੈਂਸਰ ਦਾ ਇਲਾਜ ਕਰਵਾ ਰਹੇ ਹਨ।ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਰਿਸ਼ੀ ਕਪੂਰ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ। ਰਿਸ਼ੀ ਕਪੂਰ ਨੇ ਹਾਲ ਹੀ 'ਚ ਟਵਿਟਰ 'ਤੇ ਭਾਵੁਕ ਕਰ ਦੇ ਵਾਲੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ,'Today I complete eight months here in New York. When will l ever get home?' ਇਸ ਪੋਸਟ 'ਤੇ ਕੁਮਾਰ ਵਿਸ਼ਵਾਸ਼ ਨੇ ਵੀ ਕੁਮੈਂਟ ਕੀਤਾ ਹੈ ।

 

ਦੱਸਿਆ ਜਾ ਰਿਹਾ ਹੈ ਕਿ ਰਿਸ਼ੀ ਕਪੂਰ ਨੂੰ ਅਜੇ ਹੋਰ ਕੁਝ ਸਮਾਂ ਨਿਊਯਾਰਕ 'ਚ ਹੀ ਰਹਿਣਾ ਪਵੇਗਾ।ਇਸ ਗੱਲ ਦੀ ਜਾਣਕਾਰੀ ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਕੁਝ ਦਿਨ ਪਹਿਲਾ ਦਿੱਤੀ ਸੀ ਤੇ ਕਿਹਾ ਰਿਸ਼ੀ ਜਲਦ ਕੈਂਸਰ ਮੁਕਤ ਹੋ ਕੇ ਘਰ ਪਹੁੰਚਣਗੇ।ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦਾ ਹਾਲ ਜਾਣਨ ਲਈ ਬਾਲੀਵੁੱਡ ਦੇ ਕਈ ਸਟਾਰਸ ਨਿਊਯਾਰਕ ਪਹੁੰਚੇ ਸਨ। ਜਿਸ 'ਚ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਤੇ ਵਿੱਕੀ ਕੌਸ਼ਲ ਦੇ ਨਾਂ ਸ਼ਾਮਲ ਹਨ।


Tags: Rishi KapoorBollywood ActorTweetBollywood NewsNew York

Edited By

Lakhan

Lakhan is News Editor at Jagbani.