ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ, ਕਿੰਗ ਖਾਨ ਦੀ ਪਤਨੀ ਗੌਰੀ ਖਾਨ ਬਹੁਤ ਸ਼ੁੱਕਰ ਗੁਜਾਰ ਹੈ। ਇਸ ਦੀ ਵਜ੍ਹਾ ਹੈ ਕਿ ਉਨ੍ਹਾਂ ਨੇ ਉਸ ਦੇ ਬੇਟੇ ਰਣਬੀਰ ਕਪੂਰ ਦੇ ਘਰ ਨੂੰ 'ਘਰ' ਬਣਾ ਦਿੱਤਾ ਹੈ। ਰਿਸ਼ੀ ਕਪੂਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਕਿ, ਜਿਸ ਤਰ੍ਹਾਂ ਗੌਰੀ ਨੇ ਮੇਰੇ ਬੇਟੇ ਦੇ ਘਰ ਨੂੰ ਡਿਜ਼ਾਈਨ ਕੀਤਾ ਹੈ। ਗੌਰੀ ਦੁਆਰਾ ਡਿਜ਼ਾਈਨ ਕੀਤਾ ਗਿਆ ਘਰ ਮੈਨੂੰ ਤੇ ਮੇਰੀ ਪਤਨੀ ਨੀਤੂ ਸਿੰਘ ਕਾਫੀ ਖੁਸ਼ ਹਾਂ।'' ਗੌਰੀ ਖਾਨ ਅੰਦਰੂਨੀ ਡਿਜ਼ਾਈਨਰ ਹੈ ਅਤੇ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖਾਨ ਨਾਲ ਮਿਲ ਕੇ ਐਕਸਕਲੂਸੀਵ ਅੰਦਰੂਨੀ ਪ੍ਰੋਜੈਕਟ ਡਿਜ਼ਾਈਨ ਕਰਦੀ ਹੈ। ਇਸ ਤੋਂ ਇਲਾਵਾ ਗੌਰੀ ਖਾਨ ਨੇ ਆਪਣਾ ਬ੍ਰਾਂਡ ਨਿਊ ਇੰਟੀਰਿਅਰ ਸਟੋਰ ਵੀ ਲਾਂਚ ਕੀਤਾ ਹੈ, ਜਿਸ ਦਾ ਨਾਂ 'ਡਿਜ਼ਈਨ ਸੇਲ' ਰੱਖਿਆ ਹੈ।
ਜ਼ਿਕਰਯੋਗ ਹੈ ਕਿ ਗੌਰੀ ਖਾਨ ਦੇ ਪਤੀ ਸ਼ਾਹਰੁਖ ਖਾਨ ਇਨੀ ਦਿਨੀਂ ਆਪਣੀ ਫਿਲਮ 'ਰਈਸ' ਦੇ ਪ੍ਰਮੋਸ਼ਨ 'ਚ ਰੁਝਿਆ ਹੋਇਆ ਹੈ। ਇਸ 'ਚ ਉਹ ਗੁਜਰਾਤ ਦੇ ਇਕ ਬਦਨਾਮ ਡੌਨ ਬਣਿਆ ਹੈ ਅਤੇ ਇਸ 'ਚ ਪਾਕਿਸਤਾਨ ਐਕਟਰ ਮਾਹਿਰਾ ਖਾਨ ਵੀ ਉਨ੍ਹਾਂ ਨਾਲ ਨਜ਼ਰ ਆਵੇਗੀ। ਜਦੋਂ ਰਿਸ਼ੀ ਕਪੂਰ ਦੀ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਫਿਲਮ 'ਕਪੂਰ ਐਂਡ ਸੰਨਸ' 'ਚ ਵੀ ਨਜ਼ਰ ਆਇਆ ਸੀ ਅਤੇ ਇਸ ਫਿਲਮ ਲਈ ਉਸ ਦੀ ਕਾਫੀ ਪ੍ਰਸ਼ੰਸਾਂ ਵੀ ਹੋਈ ਸੀ।