FacebookTwitterg+Mail

ਰੀਟਾ ਭਾਦੁੜੀ ਦੀਆਂ ਅਣਦੇਖੀਆਂ ਤਸਵੀਰਾਂ, 40 ਸਾਲਾ 'ਚ ਬਦਲ ਗਿਆ ਸੀ ਰੰਗ-ਰੂਪ

rita bhaduri
17 July, 2018 01:55:42 PM

ਮੁੰਬਈ (ਬਿਊਰੋ)— ਫਿਲਮ ਇੰਡਸਟਰੀ ਦੀ ਦਿੱਗਜ ਅਭਿਨੇਤਰੀ ਰੀਟਾ ਭਾਦੁੜੀ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਕਿਡਨੀ ਦੀ ਸਮੱਸਿਆ ਕਰਕੇ ਉਸ ਨੂੰ ICU 'ਚ ਦਾਖਿਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸਸਕਾਰ ਅੱਜ ਯਾਨੀ 17 ਜੁਲਾਈ ਦੁਪਹਿਰ 12 ਵਜੇ ਮੁੰਬਈ 'ਚ ਹੋਵੇਗਾ। ਇਸ ਖਬਰ ਦੀ ਪੁਸ਼ਟੀ ਸੀਨੀਅਰ ਅਭਿਨੇਤਾ ਸ਼ਿਸ਼ਿਰ ਸ਼ਰਮਾ ਨੇ ਫੇਸਬੁੱਕ ਪੋਸਟ ਰਾਹੀਂ ਕੀਤੀ ਹੈ। ਉਨ੍ਹਾਂ ਲਿਖਿਆ ਬਹੁਤ ਹੀ ਦੁੱਖ ਨਾਲ ਮੈਂ ਇਹ ਦੱਸ ਰਿਹਾ ਹਾਂ ਕਿ ਹੁਣ ਰੀਟਾ ਭਾਦੁੜੀ ਸਾਡੇ ਵਿਚਕਾਰ ਨਹੀਂ ਰਹੀ। ਸਾਡੇ ਸਾਰਿਆਂ ਲਈ ਉਹ ਮਾਂ ਦੀ ਤਰ੍ਹਾਂ ਸੀ। ਅਸੀਂ ਸਭ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ''।

Punjabi Bollywood Tadka
ਰੀਟਾ ਇਨ੍ਹੀਂ ਦਿਨੀਂ 'ਨਿਮਕੀ ਮੁਖੀਆ' 'ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਅ ਰਹੀ ਸੀ। ਖਾਲੀ ਸਮਾਂ ਮਿਲਣ 'ਤੇ ਉਹ ਅਕਸਰ ਸੈੱਟ 'ਤੇ ਆਰਾਮ ਕਰਦੀ ਸੀ। ਰੀਟਾ ਦੀ ਉਮਰ 62 ਸਾਲ ਹੈ। ਸਿਹਤ ਅਤੇ ਕੰਮ ਪ੍ਰਤੀ ਜਨੂੰਨ ਦੇਖਦੇ ਹੋਏ ਉਸ ਦੇ ਮੁਤਾਬਕ ਹੀ ਸ਼ੈਡਿਊਲ ਤੈਅ ਕੀਤਾ ਜਾਂਦਾ ਸੀ। ਰੀਟਾ ਦਾ ਆਪਣੇ ਕੰਮ ਬਾਰੇ ਕਹਿਣਾ ਸੀ ਕਿ ਬੁਢਾਪੇ 'ਚ ਹੋਣ ਵਾਲੀਆਂ ਬੀਮਾਰੀਆਂ ਦੇ ਡਰ ਕਰਕੇ ਕਿ ਕੰਮ ਛੱਡ ਦਵਾਂ। ਮੈਂ ਕੰਮ ਕਰਨਾ ਅਤੇ ਬਿਜ਼ੀ ਰਹਿਣਾ ਪਸੰਦ ਕਰਦੀ ਹਾਂ। ਮੈਨੂੰ ਹਰ ਸਮੇਂ ਆਪਣੀ ਖਰਾਬ ਸਿਹਤ ਬਾਰੇ ਸੋਚਨਾ ਪਸੰਦ ਨਹੀਂ, ਇਸ ਲਈ ਮੈਂ ਖੁਦ ਨੂੰ ਬਿਜ਼ੀ ਰੱਖਦੀ ਹਾਂ।Punjabi Bollywood Tadka
ਰੀਟਾ ਦਾ ਕਹਿਣਾ ਸੀ ਕਿ ਮੈਨੂੰ ਅੱਜ ਵੀ ਲਗਦਾ ਹੈ ਕਿ ਮੈਂ ਇਕ ਸਟੂਡੈਂਟ ਹਾਂ ਅਤੇ ਅਭਿਨੇਤਰੀ ਦੇ ਤੌਰ 'ਤੇ ਸਿੱਖ ਰਹੀ ਹਾਂ। ਲੋਕ ਅਕਸਰ ਮੈਨੂੰ ਮੇਰਾ ਪਸੰਦੀਦਾ ਕਿਰਦਾਰ ਪੁੱਛਦੇ ਹਨ ਪਰ ਮੈਂ ਇਹ ਕਹਿੰਦੀ ਹਾਂ ਕਿ ਅੱਜ ਵੀ ਜੋ ਕਿਰਦਾਰ ਨਿਭਾਅ ਰਹੀ ਹਾਂ ਉਹ ਹੀ ਮੇਰਾ ਬੈਸਟ ਕਿਰਦਾਰ ਹੈ।Punjabi Bollywood Tadka
ਰੀਟਾ ਨੇ 1968 'ਚ ਫਿਲਮ 'ਤੇਰੀ ਤਲਾਸ਼ ਮੇਂ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 'ਜੂਲੀ', 'ਅਨੁਰੋਧ', 'ਸਾਵਨ ਕੋ ਆਨੇ ਦੋ', 'ਗੋਪਾਲ ਕ੍ਰਿਸ਼ਣ', 'ਆਈ ਮਿਲਣ ਕੀ ਰਾਤ' ਵਰਗੀਆਂ ਫਿਲਮ 'ਚ ਅਹਿਮ ਭੂਮਿਕਾ ਨਿਭਾਈ। 1995 'ਚ ਆਈ ਫਿਲਮ 'ਰਾਜਾ' ਲਈ ਰੀਟਾ ਨੂੰ ਫਿਲਮਫੇਅਰ ਬੈਸਟ ਸਪੋਟਿੰਗ ਰੋਲ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Rita Bhaduri Died Nimki Mukhiya Teri Talash Shishir Sharma Bollywood Actress

Edited By

Kapil Kumar

Kapil Kumar is News Editor at Jagbani.