FacebookTwitterg+Mail

Pics : ਰੀਟਾ ਭਾਦੁੜੀ ਦੀ ਪ੍ਰਾਥਨਾ ਸਭਾ 'ਚ ਜੂਹੀ ਪਰਮਾਰ ਸਮੇਤ ਪਹੁੰਚੇ ਕਈ ਟੀ. ਵੀ. ਸੈਲੇਬਸ

rita bhaduri
24 July, 2018 11:12:19 AM

ਮੁੰਬਈ (ਬਿਊਰੋ)— ਫਿਲਮ ਤੇ ਟੀ. ਵੀ. ਅਦਾਕਾਰਾ ਰੀਟਾ ਭਾਦੁੜੀ ਦੀ ਪ੍ਰਾਥਨਾ ਸਭਾ ਦਾ ਆਯੋਜਨ ਐਤਵਾਰ ਨੂੰ ਵਿਲੇ ਪਾਰਲੇ ਸਥਿਤ ਮੈਡੀਕਲ ਕਲੱਬ 'ਚ ਕੀਤਾ ਗਿਆ। ਰੀਟਾ ਦਾ 17 ਜੁਲਾਈ ਨੂੰ 62 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਦਰਸਅਲ, ਉਹ ਪਿਛਲੇ ਕਾਫੀ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਜੂਝ ਰਹੀ ਸੀ।

Punjabi Bollywood Tadka
ਉਨ੍ਹਾਂ ਦੀ ਪ੍ਰਾਥਨਾ ਸਭਾ 'ਚ ਬਾਲੀਵੁੱਡ ਦਾ ਕੋਈ ਵੀ ਵੱਡਾ ਸਟਾਰ ਨਹੀਂ ਪਹੁੰਚਿਆ। ਰੀਟਾ ਆਪਣੇ ਫਿਲਮੀ ਕਰੀਅਰ ਦੌਰਾਨ ਅਮਿਤਾਭ ਬੱਚਨ, ਮਾਧੁਰੀ ਦੀਕਸ਼ਿਤ, ਗੋਵਿੰਦਾ, ਕਰਿਸ਼ਮਾ ਕਪੂਰ, ਅਨਿਲ ਕਪੂਰ ਅਤੇ ਤੱਬੂ ਵਰਗੇ ਸਟਾਰਜ਼ ਨਾਲ ਕੰਮ ਕੀਤਾ ਪਰ ਇਨ੍ਹਾਂ 'ਚੋਂ ਕੋਈ ਵੀ ਸਟਾਰ ਉਸ ਦੀ ਪ੍ਰਾਥਨਾ ਸਭਾ 'ਚ ਨਹੀਂ ਪਹੁੰਚਿਆ।

Punjabi Bollywood Tadka
ਹਾਂ ਪਰ ਟੀ. ਵੀ. ਇੰਡਸਟਰੀ ਦੇ ਕਈ ਸੈਲੇਬਸ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਦੀ ਪ੍ਰਾਥਨਾ ਸਭ 'ਚ ਜੂਹੀ ਪਰਮਾਰ, ਆਸ਼ੀਸ਼ ਵਿਦਿਆਰਥੀ, ਸਚਿਨ, ਜਯਾ ਭੱਟਾਚਾਰਿਆ, ਆਦੀ ਈਰਾਨੀ, ਸ਼ੈਲੇਂਦਰ, ਸਲੀਮ ਘੋਸ਼, ਕੰਵਲਜੀਤ, ਰਮਾ ਵਿੱਜ, ਸੁਲਭਾ ਆਰਿਆ ਸਮੇਤ ਕਈ ਟੀ. ਵੀ. ਸੈਲੇਬਸ ਪਹੁੰਚੇ।

Punjabi Bollywood Tadka
ਦੱਸਣਯੋਗ ਹੈ ਕਿ ਰੀਟਾ ਨੇ 13 ਸਾਲ ਦੀ ਉਮਰ 'ਚ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਉਸ ਦੀ ਪਹਿਲੀ ਡੈਬਿਊ ਫਿਲਮ 1968 'ਚ ਆਈ 'ਤੇਰੀ ਤਲਾਸ਼ ਮੇਂ' ਸੀ। ਆਪਣੇ 44 ਸਾਲ ਦੇ ਫਿਲਮੀ ਕਰੀਅਰ 'ਚ ਉਨ੍ਹਾਂ ਕਰੀਬ 70 ਫਿਲਮਾਂ 'ਚ ਕੰਮ ਕੀਤਾ ਪਰ ਕਿਸੇ ਵੀ ਫਿਲਮ 'ਚ ਲੀਡ ਅਭਿਨੇਤਰੀ ਦਾ ਕਿਰਦਾਰ ਨਹੀਂ ਮਿਲਿਆ। 'ਤੇਰੀ ਤਲਾਸ਼ ਮੇਂ' ਤੋਂ ਬਾਅਦ ਉਹ 'ਜੂਲੀ', 'ਅਨੁਰੋਧ', 'ਸਾਵਨ ਕੋ ਆਨੇ ਦੋ', 'ਗੋਪਾਲ ਕ੍ਰਿਸ਼ਣ', 'ਆਈ ਮਿਲਣ ਕੀ ਰਾਤ', 'ਹੀਰੋ ਨੰਬਰ 1', 'ਘਰ ਹੋ ਤੋਂ ਐਸਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਸੀ।

Punjabi Bollywood Tadka

Ashish Vidyarthi
Punjabi Bollywood Tadka

Sulbha Arya
Punjabi Bollywood Tadka

Kanwaljit Singh and Salim Ghouse
Punjabi Bollywood Tadka

Adi Irani and Shailender Singh
Punjabi Bollywood Tadka


Tags: Rita Bhaduri Prayer Meet Juhi Parmar Sachin Pilgaonkar Jayaa Bhattacharrya Tv Actress

Edited By

Kapil Kumar

Kapil Kumar is News Editor at Jagbani.