ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਰੀਤਾ ਭਾਦੁੜੀ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ। ਉਨ੍ਹਾਂ ਦੀ ਮ੍ਰਿਤਕ ਸਰੀਰ ਨੂੰ 12 ਵਜੇ ਅੰਧੇਰੀ ਈਸਟ, ਮੁੰਬਈ 'ਚ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ। ਉਨ੍ਹਾਂ ਦੀ ਅੰਤਿਮ ਵਿਦਾਈ ਦੇਣ ਕਈ ਸਿਤਾਰੇ ਤੇ ਫੈਨਜ਼ ਪਹੁੰਚੇ ਸਨ। ਦੱਸਣਯੋਗ ਹੈ ਕਿ ਰੀਟਾ ਨੂੰ ਕਿਡਨੀ ਦੀ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ICU 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਰੀਟਾ ਇਨ੍ਹੀਂ ਦਿਨੀਂ 'ਨਿਮਕੀ ਮੁਖੀਆ' 'ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਅ ਰਹੀ ਸੀ। ਉਨ੍ਹਾਂ ਦੀ ਉਮਰ 62 ਸਾਲ ਸੀ। ਦੱਸ ਦੇਈਏ ਕਿ ਰੀਟਾ ਨੇ 1968 'ਚ ਫਿਲਮ 'ਤੇਰੀ ਤਲਾਸ਼ ਮੇਂ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੂਲੀ', 'ਅਨੁਰੋਧ', 'ਸਾਵਨ ਕੋ ਆਨੇ ਦੋ', 'ਗੋਪਾਲ ਕ੍ਰਿਸ਼ਣ', 'ਆਈ ਮਿਲਣ ਕੀ ਰਾਤ' ਵਰਗੀਆਂ ਫਿਲਮ 'ਚ ਅਹਿਮ ਭੂਮਿਕਾ ਨਿਭਾਈ। ਸਾਲ 1995 'ਚ ਆਈ ਫਿਲਮ 'ਰਾਜਾ' ਲਈ ਰੀਟਾ ਨੂੰ ਫਿਲਮਫੇਅਰ ਬੈਸਟ ਸਪੋਟਿੰਗ ਰੋਲ ਲਈ ਐਵਾਰਡ ਨਾਲ ਨਵਾਜਿਆ ਗਿਆ ਸੀ।