FacebookTwitterg+Mail

B'day Spl:ਅੱਲੜ੍ਹ ਉਮਰ 'ਚ ਹੀ ਜੈਨੇਲੀਆ ਦੇ ਦੀਵਾਨੇ ਹੋ ਗਏ ਸੀ ਰਿਤੇਸ਼ ਦੇਸ਼ਮੁਖ

riteish deshmukh
17 December, 2018 01:33:01 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮਾਂ 'ਚ ਵਿਲੇਨ ਦਾ ਰੋਲ ਕਰਨਾ ਹੋਵੇ ਜਾਂ ਕਾਮੇਡੀ ਦਾ, ਰਿਤੇਸ਼ ਦੇਸ਼ਮੁਖ ਹਰ ਕਿਰਦਾਰ ਨੂੰ ਆਪਣਾ ਬਣਾ ਲੈਂਦੇ ਹਨ। ਅੱਜ ਰਿਤੇਸ਼ ਦੇਸ਼ਮੁਖ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਰਿਤੇਸ਼ ਦੇਸ਼ਮੁਖ ਦੇ ਪਿਤਾ ਵਿਲਾਸ ਰਾਵ ਦੇਸ਼ਮੁਖ ਰਾਜਨੀਤੀ 'ਚ ਹਨ। ਜਦੋਂ ਰਿਤੇਸ਼ ਦੇਸ਼ਮੁਖ ਨੇ ਆਪਣਾ ਬਾਲੀਵੁੱਡ ਦਾ ਸਫਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਕੁਝ ਖਾਸ ਸਫਲਤਾ ਨਹੀਂ ਮਿਲੀ ਸੀ। ਰਿਤੇਸ਼ ਨੇ ਸਾਲ 2003 'ਚ ਫਿਲਮ 'ਤੂਜੇ ਮੇਰੀ ਕਸਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਰਿਤੇਸ਼ ਨਾਲ ਜੈਨੇਲੀਆ ਡਿਸੂਜ਼ਾ ਨੇ ਲੀਡ ਰੋਲ ਪਲੇ ਕੀਤਾ ਸੀ। ਪਹਿਲੀ ਫਿਲਮ ਤਾਂ ਫਲਾਪ ਰਹੀ ਪਰ ਹੌਲੀ-ਹੌਲੀ ਉਨ੍ਹਾਂ ਨੇ ਰਫਤਾਰ ਫੜੀ ਅਤੇ ਉਨ੍ਹਾਂ ਦੀ ਝੋਲੀ 'ਚ 'ਮਸਤੀ', 'ਕਿਆ ਕੂਲ ਹੇ ਅਮ', 'ਮਾਲਾਮਾਲ ਵੀਕਲੀ' ਅਤੇ 'ਆਪਣਾ ਸਪਨਾ ਮਨੀ ਮਨੀ' ਵਰਗੀਆਂ ਹਿੱਟ ਫਿਲਮਾਂ ਆਈਆਂ।  ਰਿਤੇਸ਼ ਦੇ ਕਰੀਅਰ ਤੋਂ ਜ਼ਿਆਦਾ ਮਜ਼ੇਦਾਰ ਹੈ ਉਨ੍ਹਾਂ ਦੀ ਲਵ ਸਟੋਰੀ।
PunjabKesari
ਜੀ ਹਾਂ, ਬਾਲੀਵੁਡ ਦੇ ਯੰਗੈਸਟ ਕਪੱਲ ਮੰਨੇ ਜਾਣ ਵਾਲੇ ਰਿਤੇਸ਼ ਅਤੇ ਜੈਨੇਲੀਆ ਡਿਸੂਜ਼ਾ ਬਰੇਕਅੱਪਸ ਦੇ ਇਸ ਦੌਰ 'ਚ ਸੱਚੇ ਪਿਆਰ ਦੀ ਮਿਸਾਲ ਹਨ। ਰਿਤੇਸ਼ ਦਾ ਕਰੀਅਰ ਚਾਹੇ ਡਾਮਾਡੋਲ ਰਿਹਾ ਹੋ ਪਰ ਉਨ੍ਹਾਂ ਦੀ ਪਰਸਨਲ ਲਾਈਫ ਬੇਹੱਦ ਸਫਲ ਰਹੀ। ਰਿਤੇਸ਼ ਅਤੇ ਜੈਨੇਲੀਆ ਪਹਿਲੀ ਵਾਰ 2002 'ਚ ਆਪਣੀ ਪਹਿਲੀ ਫਿਲਮ 'ਤੂਜੇ ਮੇਰੀ ਕਸਮ' ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਇਨ੍ਹਾਂ ਦੀ ਮੁਲਕਾਤ ਹੈਦਰਾਬਾਦ ਏਅਰਪੋਰਟ 'ਤੇ ਹੋਈ ਸੀ। ਰਿਤੇਸ਼ ਦੇ ਪਿਤਾ ਉਸ ਸਮੇਂ ਮਹਾਰਾਸ਼ਟਰ ਦੇ ਮੁੱਖਮੰਤਰੀ ਸਨ। ਇਸ ਲਈ ਜੈਨੇਲੀਆ ਨੂੰ ਲੱਗਿਆ ਕਿ ਰਿਤੇਸ਼ ਵੀ ਨੇਤਾ ਹੀ ਹੋਣਗੇ ਪਰ ਜਦੋਂ ਉਹ ਉਨ੍ਹਾਂ ਨੂੰ ਮਿਲੀ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਪ੍ਰਤੀ ਉਨ੍ਹਾਂ ਦੇ ਦਿਲ 'ਚ ਸਨਮਾਨ ਦੇਖਿਆ ਤਾਂ ਉਹ ਬਹੁਤ ਪ੍ਰਭਾਵਿਤ ਹੋਈ। ਜੇਨੇਲੀਆ ਜਦੋਂ ਪਹਿਲੀ ਵਾਰ ਰਿਤੇਸ਼ ਨਾਲ ਏਅਰਪੋਰਟ 'ਤੇ ਮਿਲੀ ਤਾਂ ਉਨ੍ਹਾਂ ਨੂੰ ਇਗਨੋਰ ਕਰਦੀ ਰਹੀ। ਜੈਨੇਲੀਆ ਆਪਣੀ ਮਾਂ ਨਾਲ ਸੀ। ਰਿਤੇਸ਼ ਨੇ ਅੱਗੇ ਵਧ ਕੇ ਜੈਨੇਲੀਆ ਨਾਲ ਹੱਥ ਮਿਲਾਇਆ।PunjabKesari
ਜੈਨੇਲੀਆ ਹੱਥ ਮਿਲਾ ਕੇ ਇਧਰ-ਉੱਧਰ ਦੇਖਣ ਲੱਗੀ। ਸੈੱਟ 'ਤੇ ਦੋਵਾਂ ਵਿਚਕਾਰ ਦੋਸਤੀ ਵਧੀ। ਦੋਵੇਂ ਖੂਬ ਗੱਲਾਂ ਕਰਦੇ ਸਨ। 24 ਸਾਲ ਦੇ ਰਿਤੇਸ਼ 16 ਸਾਲ ਦੀ ਜੈਨੇਲੀਆ ਨਾਲ ਆਰਕੀਟੈਕਚਰ ਬਾਰੇ ਗੱਲਾਂ ਕਰਦੇ ਅਤੇ ਜੇਨੀ ਉਨ੍ਹਾਂ ਨੂੰ ਆਪਣੀ ਪੜ੍ਹਾਈ ਬਾਰੇ। ਉਸ ਸਮੇਂ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਕ ਦਿਨ ਇਹ ਦੋਵੇਂ ਪਤੀ ਪਤਨੀ ਬਣ ਜਾਣਗੇ। ਹੈਦਰਾਬਾਦ 'ਚ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਰਿਤੇਸ਼ ਘਰ ਵਾਪਿਸ ਆਏ ਤਾਂ ਉਨ੍ਹਾਂ ਨੂੰ ਜੈਨੇਲੀਆ ਦੀ ਕਮੀ ਮਹਿਸੂਸ ਹੋਣ ਲੱਗੀ। ਰਿਤੇਸ਼ ਉਨ੍ਹਾਂ ਨੂੰ ਮਿਸ ਕਰਨ ਲੱਗੇ ਪਰ ਉਨ੍ਹਾਂ ਨੂੰ ਲੱਗਾ ਕਿ ਇਕ ਲੜਕੀ ਨੂੰ ਇੰਨੀ ਜਲਦੀ ਫੋਨ ਕਰਨਾ ਵੀ ਠੀਕ ਨਹੀਂ ਹੋਵੇਗਾ। ਉੱਧਰ ਜੈਨੇਲੀਆ ਵੀ ਰਿਤੇਸ਼ ਨੂੰ ਮਿਸ ਕਰਦੀ ਸੀ। ਅਜਿਹਾ ਨਹੀਂ ਹੈ ਕਿ ਇਨ੍ਹਾਂ ਨੂੰ ਅਚਾਨਕ ਹੀ ਇਕ-ਦੂੱਜੇ ਨਾਲ ਪਿਆਰ ਹੋ ਗਿਆ ਹੋਵੇ, ਇਹ ਸਫਰ ਵੀ ਲੰਬਾ ਚਲਿਆ ਸੀ। ਉਨ੍ਹਾਂ ਨੂੰ ਇਕ-ਦੂੱਜੇ ਦੀ ਦੋਸਤੀ ਦੀ ਇੰਨੀ ਆਦਤ ਹੋਣ ਲੱਗੀ ਸੀ ਕਿ ਉਹ ਮਹਿਸੂਸ ਹੀ ਨਹੀਂ ਕਰ ਪਾਏ ਕਿ ਕਦੋਂ ਉਨ੍ਹਾਂ ਨੂੰ ਪਿਆਰ ਹੋ ਗਿਆ।
PunjabKesari
ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਮਸਤੀ' 'ਚ ਵੀ ਇਕੱਠੇ ਕੰਮ ਕੀਤਾ। ਇਨ੍ਹਾਂ ਦੋਵਾਂ ਦਾ ਰਿਸ਼ਤਾ ਤਾਂ ਪਹਿਲੀ ਫਿਲਮ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਇਨ੍ਹਾਂ ਨੇ ਇਹ ਖਬਰ ਮੀਡੀਆ 'ਚ ਨਹੀਂ ਆਉਣ ਦਿੱਤੀ। ਇਨ੍ਹਾਂ ਮੁਤਾਬਕ, ਰਿਸ਼ਤੇ ਦੀ ਖਬੂਸੂਰਤੀ ਇਹੀ ਰਹੀ ਕਿ ਇਨ੍ਹਾਂ ਨੂੰ ਇਕ-ਦੂੱਜੇ ਨੂੰ ਆਪਣੇ ਪਿਆਰ 'ਚ ਪਾਗਲ ਕਰਨ ਲਈ ਕਦੇ ਵੀ ਮਹਿੰਗੇ-ਮਹਿੰਗੇ ਕੈਂਡਲ ਲਾਈਟ ਡਿਨਰ ਜਾਂ ਤੋਹਫਿਆਂ ਦੀ ਜ਼ਰੂਰਤ ਨਾ ਪਈ। ਇਨ੍ਹਾਂ ਲਈ ਇਕ-ਦੂੱਜੇ ਦਾ ਪਿਆਰ ਹੀ ਸਭ ਕੁਝ ਸੀ। ਜੋ ਬਿਨਾਂ ਬੋਲੇ ਇਹ ਸਭ ਸਮਝ ਗਏ। ਆਖ਼ਿਰਕਾਰ 3 ਫਰਵਰੀ 2012 'ਚ ਇਨ੍ਹਾਂ ਦੋਨਾਂ ਨੇ ਵਿਆਹ ਕਰਵਾ ਲਿਆ।
PunjabKesari
ਹੈਰਾਨੀ ਦੀ ਗੱਲ ਇਹ ਸੀ ਕਿ ਵਿਆਹ ਤੋਂ ਪਹਿਲਾਂ ਇਹ ਇਕ-ਦੂਜੇ ਨੂੰ 10 ਸਾਲ ਤੋਂ ਡੇਟ ਕਰ ਰਹੇ ਸਨ ਪਰ ਮੀਡੀਆ 'ਚ ਖੁੱਲ੍ਹ ਕੇ ਇਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਕਦੇ ਨਹੀਂ ਆਈਆਂ। ਉਸੇ ਮਹੀਨੇ 24 ਫਰਵਰੀ ਨੂੰ ਇਨ੍ਹਾਂ ਦੀ ਫਿਲਮ 'ਤੇਰੇ ਨਾਲ ਲਵ ਹੋ ਗਿਆ' ਵੀ ਰਿਲੀਜ਼ ਹੋਈ ਸੀ। ਨਵੰਬਰ 2014 'ਚ ਰਿਤੇਸ਼ ਪਿਤਾ ਬਣੇ। ਜੈਨੇਲੀਆ ਨੇ ਸਾਲ 2016 'ਚ ਦੂੱਜੇ ਬੇਟੇ ਨੂੰ ਜਨਮ ਦਿੱਤਾ ਸੀ। ਰਿਤੇਸ਼ ਤਾਂ ਇਹ ਤੱਕ ਕਹਿੰਦੇ ਹਨ ਕਿ ਉਹ ਰਿਆਨ ਅਤੇ ਰਾਹਿਲ ਦੇ ਡਾਇਪਰ ਬਦਲਣ ਅਤੇ ਪਾਟੀ ਸਾਫ਼ ਕਰਨ 'ਚ ਵੀ ਮਾਹਿਰ ਹੋ ਗਏ ਹਨ।
PunjabKesari ਉਹ ਕਹਿੰਦੇ ਹਨ ਕਿ ਉਹ ਅਤੇ ਜੇਨੀ ਰਿਆਨ ਬਾਰੇ ਇੰਨੀਆਂ ਗੱਲਾਂ ਕਰਦੇ ਹਨ ਕਿ ਹੁਣ ਤੱਕ ਉਨ੍ਹਾਂ ਦੀ ਵਿਆਹ ਦੀ ਵੀ ਪੂਰੀ ਪਲਾਨਿੰਗ ਕਰ ਚੁੱਕੇ ਹਨ।


Tags: Riteish DeshmukhHappy BirthdayTere Naal Love Ho GayaTujhe Meri KasamGenelia DSouza

About The Author

manju bala

manju bala is content editor at Punjab Kesari