FacebookTwitterg+Mail

ਜਦੋਂ ਰਿਤੇਸ਼ ਤੇ ਜੈਨੇਲੀਆ ਦੀ ਪਹਿਲੀ ਫਿਲਮ ਦੀ ਸ਼ੂਟਿੰਗ 'ਤੇ ਪਹੁੰਚੀ ਸੀ ਸੁਸ਼ਮਾ ਸਵਰਾਜ

riteish deshmukh
07 August, 2019 10:40:00 AM

ਨਵੀਂ ਦਿੱਲੀ (ਬਿਊਰੋ) — ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 67 ਸਾਲ ਸੀ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ 'ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਦੇਸ਼ 'ਚ ਸੋਗ ਦੀ ਲਹਿਰ ਛਾਈ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਡਾਇਰੈਕਟਰ ਸੁਭਾਸ਼ ਘਈ, ਅਦਾਕਾਰਾ ਰਵੀਨਾ ਟੰਡਨ, ਡਾਇਰੈਕਟਰ ਅਨੀਜ ਬਜਮੀ, ਅਦਾਕਾਰਾ ਬੋਮਨ ਈਰਾਨੀ, ਪ੍ਰੋਡਿਊਸਰ ਏਕਤਾ ਕਪੂਰ ਤੇ ਐਕਟਰ ਰਿਤੇਸ਼ ਦੇਸ਼ਮੁਖ ਵਰਗੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਰਿਤੇਸ਼ ਦੇਸ਼ਮੁਖ ਨੇ ਇਕ ਪੋਸਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸੁਸ਼ਮਾ ਸਵਰਾਜ ਨਾਲ ਆਪਣੀ ਮੁਲਾਕਾਤ ਬਾਰੇ ਗੱਲ ਕੀਤੀ ਹੈ।


ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ,''ਸਾਲ 2001 'ਚ ਮੈਨੂੰ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਮਿਨੀਸਟਰ ਸੁਸ਼ਮਾ ਸਵਰਾਜ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਸੀ, ਜਦੋਂ ਉਹ ਰਾਮੋਜੀ ਫਿਲਮ ਸਿਟੀ 'ਚ ਆਈ ਸੀ, ਜਿੱਥੇ ਮੇਰੀ ਅਤੇ ਜੈਨੇਲੀਆ ਡਿਸੂਜ਼ਾ ਦੀ ਡੇਬਿਊ ਫਿਲਮ 'ਤੁਜੇ ਮੇਰੀ ਕਸਮ' ਦੀ ਸ਼ੂਟਿੰਗ ਚੱਲ ਰਹੀ ਸੀ। ਇਹ ਸਾਡੇ ਦੋਵਾਂ ਦੀ ਪਹਿਲੀ ਫਿਲਮ ਸੀ। ਉਨ੍ਹਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸੀ ਅਤੇ ਸਾਡੀ ਸਫਲਤਾ ਦੀ ਕਾਮਨਾ ਕੀਤੀ ਸੀ। ਉਨ੍ਹਾਂ ਨੇ ਸਾਨੂੰ ਕਾਫੀ ਮੋਟੀਵੇਟ ਕੀਤਾ ਸੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਸੀ। ਧੰਨਵਾਦ ਤੁਹਾਡਾ ਸੁਸ਼ਮਾ ਸਵਰਾਜ ਮੈਮ।''
Punjabi Bollywood Tadka

ਇਸ ਤੋਂ ਪਹਿਲਾਂ ਰਿਤੇਸ਼ ਨੇ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ। ਰਿਤੇਸ਼ ਦੇਸ਼ਮੁਖ ਨੇ ਆਪਣੇ ਟਵੀਟ 'ਚ ਲਿਖਿਆ,''ਭਾਰਤ ਲਈ ਇਹ ਬਹੁਤ ਵੱਡਾ ਨੁਕਸਾਨ ਹੈ। ਉਹ ਇਕ ਮਹਾਨ ਦੇਸ਼ਭਗਤ ਸਨ ਅਤੇ ਇਕ ਵਧੀਆ ਲੀਡਰ ਸਨ। ਵਿਦੇਸ਼ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ ਹਰ ਭਾਰਤੀ ਦੀ ਮਦਦ ਕੀਤੀ, ਜਿਸ ਨੂੰ ਵੀ ਹੈਲਪ ਦੀ ਜ਼ਰੂਰਤ ਸੀ। ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਫਾਲੋਅਰਜ਼ ਦੇ ਨਾਲ ਮੇਰੀ ਹਮਦਰਦੀ ਹੈ।''

 

ਧਿਆਨਯੋਗ ਹੈ ਕਿ ਮੰਗਲਵਾਰ ਤਬੀਅਤ ਖਰਾਬ ਹੋਣ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਹਾਲਤ 'ਤੇ ਲਗਾਤਾਰ ਨਿਗਰਾਨੀ ਬਣਾਈ ਰੱਖੀ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸੁਸ਼ਮਾ ਸਵਰਾਜ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ। ਬੀਮਾਰ ਹੋਣ ਕਾਰਨ ਹੀ ਉਨ੍ਹਾਂ ਨੇ 2019 ਲੋਕਸਭਾ ਚੋਣ ਨਹੀਂ ਲੜੀ।

 


Tags: Sushma SwarajBharatiya Janata Party leaderRiteish DeshmukhTujhe Meri Kasamਸੁਸ਼ਮਾ ਸਵਰਾਜ

About The Author

manju bala

manju bala is content editor at Punjab Kesari