FacebookTwitterg+Mail

ਰਿਤੇਸ਼ ਦੇ 2 ਸਾਲ ਦੇ ਬੇਟੇ ਦਾ ਫਿੱਟਨੈੱਸ ਵੀਡੀਓ ਵਾਇਰਲ, ਤੈਮੂਰ ਨੂੰ ਕੀਤਾ ਸਿੱਧਾ ਚੈਲੇਂਜ

riteish deshmukh son takes up fitness challenge
30 August, 2018 11:04:11 AM

ਮੁੰਬਈ(ਬਿਊਰੋ)— ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੁਆਰਾ ਸ਼ੁਰੂ ਕੀਤੇ ਗਏ '#HumFitToIndiaFit' ਚੈਲੇਂਜ ਨੂੰ ਦੇਸ਼ ਭਰ ਦੇ ਲੋਕਾਂ ਨੇ ਹਾਥੋਹੱਥ ਲਿਆ। ਭਾਰਤ 'ਚ ਫਿੱਟਨੈੱਸ ਨੂੰ ਪ੍ਰਮੋਟ ਕਰਨ ਲਈ ਕਈ ਬਾਲੀਵੁੱਡ ਸਿਤਾਰੇ ਅਤੇ ਨੇਤਾ ਅੱਗੇ ਆਏ ਅਤੇ ਇਹ ਫਿੱਟਨੈੱਸ ਚੈਲੇਂਜ ਕਾਫੀ ਹਿੱਟ ਵੀ ਹੋਇਆ। ਇਸੇ ਤਰਜ 'ਤੇ ਹੁਣ '#BachceFitTohDeshFit' ਚੈਲੇਂਜ ਦੀ ਸ਼ੁਰੂਆਤ ਹੋਈ ਹੈ।

Image result for video-riteish-deshmukh-and-genelia-son-rahyl-fitness-challenge-to-taimur-and-karan-johar-kids-tmov-

ਇਸੇ ਐਕਟਰ ਰਿਤੇਸ਼ ਦੇਸ਼ਮੁਖ ਅਤੇ ਜੇਨੇਲਿਆ ਡਿਸੂਜਾ ਦੇ 2 ਸਾਲ ਦੇ ਬੇਟੇ ਰਾਹਿਲ ਨੇ ਸ਼ੁਰੂ ਕੀਤਾ ਹੈ। ਬੱਚਾ ਪਾਰਟੀ ਦੀ ਫਿੱਟਨੈੱਸ ਨੂੰ ਪ੍ਰਮੋਟ ਕਰਨ ਦੀ ਇਸ ਪਹਿਲ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਰਾਹਿਆ ਜਾ ਰਿਹਾ ਹੈ। ਜੇਨੇਲਿਆ ਦੇ ਬੇਟੇ ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ, ਜਿਸ ਉਹ ਐਡਵੈਂਚਰਸ ਐਕਟੀਵਿਟੀ ਕਰਦਾ ਨਜ਼ਰ ਆ ਰਿਹਾ ਹੈ। ਉਹ ਦੀਵਾਰ 'ਤੇ ਚੜ੍ਹਦਾ ਨਜ਼ਰ ਆ ਰਿਹਾ ਹੈ। ਜੇਨੇਲਿਆ ਨੇ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ''ਰਾਹਿਲ ਨੇ ਆਪਣੇ ਬਾਬਾ ਦਾ '#FitnessChallenge' ਸਵੀਕਾਰ ਕੀਤਾ ਹੈ। ਹੁਣ ਉਹ ਬੱਚਾ ਗੈਂਗ ਨੂੰ ਚੈਲੇਂਜ ਕਰ ਰਿਹਾ ਹੈ..#BachceFitTohDeshFit।''

 

ਨੰਨ੍ਹੇ ਰਾਹਿਸ ਨੇ '#BachceFitTohDeshFit ' ਚੈਲੇਂਜ ਦੇ ਤਹਿਤ ਕਈ ਸਟਾਰ ਕਿੱਡਜ਼ ਨੂੰ ਚੁਣੌਤੀ ਦਿੱਤੀ ਹੈ। ਇਸ 'ਚ ਸਲਮਾਨ ਖਾਨ ਦੇ ਭਾਣਜੇ ਆਹਿਲ, ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ, ਕਰਨ ਜੌਹਰ ਦੇ ਬੱਚੇ (ਯਸ਼-ਰੂਹੀ) ਅਤੇ ਤੁਸ਼ਾਰ ਕੁਮਾਰ ਦੇ ਬੇਟੇ ਲਕਸ਼ ਦਾ ਨਾਂ ਸ਼ਾਮਲ ਹੈ। 

Image result for video-riteish-deshmukh-and-genelia-son-rahyl-fitness-challenge-to-taimur-and-karan-johar-kids-tmov-
ਦੱਸ ਦੇਈਏ ਕਿ ਜੇਨੇਲਿਆ ਨੇ ਇਸ 'ਤੇ ਰਿਐਕਟ ਕਰਦੇ ਹੋਏ ਕਰਨ ਜੌਹਰ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''OMG!!! ਇਸ ਨੂੰ ਦੇਖੋ। ਇਹ ਤਾਂ ਰੌਕਸਟਾਰ ਹੈ। ਮੈਂ ਇਸ ਨੂੰ ਆਪਣੇ ਬੱਚਿਆਂ ਨਾਲ ਕਰਨ ਦੀ ਸੋਚਣ ਤੋਂ ਪਹਿਲਾਂ ਨਰਵਸ ਹਾਂ।''

Image result for taimur ali khan


Tags: Riteish DeshmukhTaimur Ali KhanKareena KapoorTusshar KapoorLaksshyaYashRoohiInnaya Kemmu

Edited By

Sunita

Sunita is News Editor at Jagbani.