FacebookTwitterg+Mail

ਰਿਤੇਸ਼ ਬੱਤਰਾ ਨੇ ਫਿਲਮ 'ਫੋਟੋਗ੍ਰਾਮ' ਦੀ ਸ਼ੂਟਿੰਗ ਦਾ ਸਾਂਝਾ ਕੀਤਾ ਅਨੁਭਵ

ritesh batra
31 January, 2019 05:06:06 PM

ਮੁੰਬਈ(ਬਿਊਰੋ)— ਨਵਾਜ਼ੂਦੀਨ ਸਿਦੀਕੀ ਅਤੇ ਸਾਨਿਆ ਮਲਹੋਤਰਾ ਅਭਿਨੀਤ ਆਪਣੀ ਅਗਲੀ ਫਿਲਮ 'ਫੋਟੋਗ੍ਰਾਫ' ਦੀ ਰਿਲੀਜ਼ ਕਰਨ ਲਈ ਤਿਆਰ ਨਿਰਦੇਸ਼ਕ ਰਿਤੇਸ਼ ਬੱਤਰਾ ਨੇ ਮੁੰਬਈ 'ਚ ਇਕ ਵਾਰ ਫਿਰ ਸ਼ੂਟਿੰਗ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ। ਰਿਤੇਸ਼ ਬਤਰਾ ਨੇ ਆਪਣੀ ਪਹਿਲੀ ਫਿਲਮ 'ਦਾ ਲੰਚਬਾਕਸ' ਨਾਲ ਹਰ ਕਿਸੇ ਦਾ ਧਿਆਨ ਆਪਣੀ ਵੱਲ ਆਕਰਸ਼ਿਤ ਕਰ ਲਿਆ ਸੀ ਅਤੇ ਭਾਰਤੀ ਸਿਨੇਮਾ ਦੀ ਸਭ ਤੋਂ ਪਸੰਦੀਦਾ ਫਿਲਮਾਂ 'ਚੋਂ ਇਕ ਹੈ ਅਤੇ ਹੁਣ ਨਿਰਦੇਸ਼ਕ ਆਪਣੀ ਇਕ ਹੋਰ ਫਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ ਜੋ ਭਾਰਤ 'ਚ 8 ਮਾਰਚ ਨੂੰ ਰਿਲੀਜ਼ ਹੋਵੇਗੀ।
Punjabi Bollywood Tadka
'ਦਿ ਲੰਚਬਾਕਸ' ਤੋਂ ਬਾਅਦ ਨਿਰਦੇਸ਼ਕ ਨੇ 2017 'ਚ ਰਿਲੀਜ਼ ਹੋ ਚੁੱਕੀਆਂ ਆਪਣੀਆਂ ਦੋ ਅੰਗਰੇਜ਼ੀ ਫਿਲਮਾਂ 'ਆਵਰ ਸੋਲਸ ਐਟ ਨਾਈਟ' ਅਤੇ 'ਦਿ ਸੈਂਸ ਆਫ ਐੱਨ ਐਂਡਿੰਗ' ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ ਅਤੇ ਇਨ੍ਹਾਂ ਪ੍ਰੇਮ ਕਹਾਣੀਆਂ ਤੋਂ ਬਾਅਦ ਨਿਰਦੇਸ਼ਕ ਆਪਣੀ ਚੌਥੀ ਫਿਲਮ ਦੀ ਸ਼ੂਟਿੰਗ ਲਈ ਵਾਪਸ ਮੁੰਬਈ ਵਾਪਿਸ ਆਏ ਹਨ। ਇਸ ਬਾਰੇ ਪੁੱਛੇ ਜਾਣ 'ਤੇ ਰਿਤੇਸ਼ ਨੇ ਕਿਹਾ, ''ਹਾਂ, ਮੈਨੂੰ ਫਿਰ ਤੋਂ ਮੁੰਬਈ 'ਚ ਸ਼ੂਟਿੰਗ ਕਰਨ ਅਤੇ ਆਪਣੇ ਦਲ ਨਾਲ ਫਿਰ ਤੋਂ ਮੁਲਾਕਾਤ ਕਰਕੇ ਮਜ਼ਾ ਆਇਆ। ਮੈਂ ਇਸ ਨੂੰ ਇਕ ਵਾਰ ਫਿਰ ਕਰਨ ਲਈ ਬੇਚੈਨ ਹਾਂ। ਆਪਣੇ ਨਜ਼ਰੀਏ ਦੇ ਮਾਧਿਅਮ ਨਾਲ ਭਾਰਤੀ ਕਹਾਣੀਆਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਮਹੱਤਵਪੂਰਣ ਹੈ, ਮੈਂ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਨੂੰ ਦਰਸ਼ਕਾਂ ਨਾਲ ਦੇਖਣ ਲਈ ਅਤੇ ਭਾਰਤ 'ਚ ਇਸ ਦੀ ਰਿਲੀਜ਼ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।''
Punjabi Bollywood Tadka
ਫਿਲਮ 'ਫੋਟੋਗ੍ਰਾਫ' 'ਚ ਸਾਨਿਆ ਮਲਹੋਤਰਾ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ ਅਤੇ 'ਦਿ ਲੰਚਬਾਕਸ' ਦੇ ਸਫਲ ਸਹਿਯੋਗ ਤੋਂ ਬਾਅਦ ਨਿਰਦੇਸ਼ਕ ਰਿਤੇਸ਼ ਇਕ ਵਾਰ ਫਿਰ ਐਕਟਰ ਨਵਾਜ਼ੂਦੀਨ ਸਿਦੀਕੀ ਨਾਲ ਕੰਮ ਕਰ ਰਹੇ ਹਨ। ਆਖਰੀ ਵਾਰ ਬਲਾਕਬਸਟਰ ਫਿਲਮ 'ਵਧਾਈ ਹੋ' 'ਚ ਨਜ਼ਰ ਆ ਚੁੱਕੀ ਸਾਨਿਆ ਮਲਹੋਤਰਾ ਇਸ ਫਿਲਮ 'ਚ ਇਕ ਕਾਲਜ ਗਰਲ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਵੇਗੀ ਜੋ ਆਪਣੀ ਪੜਾਈ 'ਚ ਫਸਟ ਆਉਂਦੀ ਹੈ। ਰਿਤੇਸ਼ ਬਤਰਾ ਦੁਆਰਾ ਲਿਖਤੀ ਅਤੇ ਨਿਰਦੇਸ਼ਤ, 'ਫੋਟੋਗ੍ਰਾਫ' ਨੂੰ ਐਮਾਜ਼ੋਨ ਸਟੂਡੀਓ ਦੁਆਰਾ 'ਦਿ ਮੈਚ ਫੈਕਟਰੀ' ਨਾਲ ਮਿਲ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਫਿਲਮ 8 ਮਾਰਚ 2019 ਨੂੰ ਭਾਰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: Ritesh BatraPhotographSanya MalhotraNawazuddin SiddiquiThe LunchboxThe Sense of an EndingOur Souls at Night

About The Author

manju bala

manju bala is content editor at Punjab Kesari