FacebookTwitterg+Mail

ਵਿਸਰਜਨ ਤੋਂ ਬਾਅਦ ਬੱਪਾ ਨੂੰ ਅਜਿਹੀ ਹਾਲਤ ’ਚ ਦੇਖ ਭੜਕੇ ਰਿਤੇਸ਼ ਦੇਸ਼ਮੁਖ, ਕੀਤਾ ਟਵੀਟ

ritesh deshmukh angry tweet on ganpati visarjan
13 September, 2019 09:52:35 AM

ਮੁੰਬਈ(ਬਿਊਰੋ)- ਗਣਪਤੀ ਵਿਸਰਜਨ ’ਤੇ ਘਰ ’ਚ ਵਿਰਾਜਮਾਨ ਹੋਏ ਗਣਪਤੀ ਬੱਪਾ ਦੀ ਪ੍ਰਤੀਮਾ ਨੂੰ ਨਦੀ, ਤਾਲਾਬ ਜਾਂ ਫਿਰ ਪਾਣੀ ’ਚ ਵਿਸਰਜਿਤ ਕੀਤਾ ਜਾਂਦਾ ਹੈ। ਬੱਪਾ ਦੀ 10 ਦਿਨ ਤੱਕ ਸੇਵਾ ਕਰਨ ਤੋਂ ਬਾਅਦ ਹੀ ਧੂਮ-ਧਾਮ ਨਾਲ ਉਨ੍ਹਾਂ ਦੀ ਵਿਦਾਈ ਕੀਤੀ ਜਾਂਦੀ ਹੈ ਪਰ ਹਾਲ ਹੀ ’ਚ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਗਣਪਤੀ ਵਿਸਰਜਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ, ਜਿਸ ’ਚ ਭਗਵਾਨ ਗਣੇਸ਼ ਦੀ ਪ੍ਰਤੀਮਾ ਜਾਂ ਤਾਂ ਗੰਦੇ ਪਾਣੀ ’ਚ ਵਿਸਰਜਿਤ ਹੋਈ ਜਾਂ ਫਿਰ ਖੰਡਤ ਹੋਈ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਰਿਤੇਸ਼ ਦੇਸ਼ਮੁਖ ਨੇ ਟਵਿਟਰ ’ਤੇ ਆਪਣਾ ਜ਼ਾਹਿਰ ਕੀਤਾ ਹੈ। ਰਿਤੇਸ਼ ਦੇਸ਼ਮੁਖ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਰਿਤੇਸ਼ ਦੇਸ਼ਮੁਖ ਨੇ ਲਿਖਿਆ,‘‘ਕੀ ਸਾਡੇ ਬੱਪਾ ਅਜਿਹੀ ਵਿਦਾਈ ਦੇ ਹੱਕਦਾਰ ਹਨ? ਆਓ, ਆਪਣੇ ਭਗਵਾਨ ਅਤੇ ਗ੍ਰਹਿ ਦੀ ਬੇਇੱਜ਼ਤੀ ਕਰਨਾ ਬੰਦ ਕਰੀਏ ਅਤੇ ਇਕ ਸਥਾਈ ਈਕੋ ਫਰੈਂਡਲੀ ਗਣੇਸ਼ ਮਹਾਉਤਸਵ ਵੱਲ ਕਦਮ  ਵਧਾਓ।’’ ਰਿਤੇਸ਼ ਦੇਸ਼ਮੁਖ  ਨੇ ਆਪਣੇ ਟਵਿਟਰ ਆਕਾਊਂਟ ਤੋਂ ਅਜਿਹੀਆਂ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੇ ਇਸ ਟਵੀਟ ’ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ ਅਤੇ ਕਾਫੀ ਪ੍ਰਤੀਕਿਰਿਆਵਾਂ ਦੇ ਰਹੇ ਹਨ। 


ਦੱਸ ਦੇਈਏ ਕਿ ਰਿਤੇਸ਼ ਦੇਸ਼ਮੁਖ ਜਲਦ ਹੀ ਫਿਲਮ ‘ਮਰਜਾਵਾਂ’ਅਤੇ ‘ਹਾਊਸਫੁਲ 4’ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ‘ਮਰਜਾਵਾਂ’ ’ਚ ਰਿਤੇਸ਼ ਦੇਸ਼ਮੁਖ ਇਕ ਵਾਰ ਫਿਰ ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਨਾਲ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵਾਂ ਨੇ ਇਕੱਠੇ ‘ਏਕ ਵਿਲੇਨ’ ਫਿਲਮ ਕੀਤੀ ਸੀ, ਜਿਸ ਨੇ ਬਾਕਸ ਆਫਿਸ ’ਤੇ ਖੂਬ ਧਮਾਲ ਮਚਾਇਆ ਸੀ। ਇਸ ਤੋਂ ਇਲਾਵਾ ‘ਹਾਈਸਫੁਲ 4’ ਦੀ ਗੱਲ ਕਰੀਏ ਤਾਂ ਇਸ ਫਿਲਮ ’ਚ ਰਿਤੇਸ਼ ਦੇਸ਼ਮੁਖ ਨਾਲ ਅਕਸ਼ੈ ਕੁਮਾਰ, ਬੌਬੀ ਦਿਓਲ, ਕਿ੍ਰਤੀ ਸੇਨਨ ਅਤੇ ਕਈ ਬਾਲੀਵੁੱਡ ਸਿਤਾਰੇ ਨਜ਼ਰ ਆਉਣ ਵਾਲੇ ਹਨ।


Tags: Ritesh DeshmukhAngryGanpati VisarjanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari