ਨਵੀਂ ਦਿੱਲੀ (ਬਿਊਰੋ) : ਮੁੰਬਈ 'ਚ ਅਮੇਜ਼ਨ ਪ੍ਰਾਈਮ ਦੀ ਹੈੱਡ ਜੈਨੀਫਰ ਸਾਲਕੇ ਦੇ ਸਨਮਾਨ 'ਚ ਬੀਤੇ ਵੀਰਵਾਰ ਦੀ ਰਾਤ ਨੂੰ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਪਾਰਟੀ ਰੱਖੀ। ਇਸ ਮੌਕੇ ਬੀ. ਟਾਊਨ ਤੋਂ ਚੰਕੀ ਪਾਂਡੇ ਪਤਨੀ ਭਾਵਨਾ ਪਾਂਡੇ ਅਤੇ ਜਾਵੇਦ ਅਖਤਰ ਪਤਨੀ ਸ਼ਬਾਨਾ ਆਜ਼ਮੀ ਨਾਲ ਪਹੁੰਚੇ।
ਨਿਰਮਾਤਾ ਤੇ ਸਕਰੀਨ ਰਾਈਟਰ ਨਿਤਿਆ ਮਹਿਰਾ ਤੋਂ ਇਲਾਵਾ ਹੋਰ ਵੀ ਕਈ ਬੀ. ਟਾਊਨ ਦੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ।
ਰਿਤੇਸ਼ ਸਿਧਵਾਨੀ ਦੇ ਬੈਨਰ ਹੇਠ ਬਣੀ ਵੈੱਬ ਸੀਰੀਜ਼ 'ਮੇਡ ਇਨ ਹੈਵਨ' ਵੀ ਸ਼ੁੱਕਰਵਾਰ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਹੈ।
ਪਾਰਟੀ ਵਿਚ 'ਮੇਡ ਇਨ ਹੈਵਨ' ਦੀ ਸਟਾਰਕਾਸਟ ਤੇ ਕਰੂ ਮੈਂਬਰ ਵੀ ਮੌਜੂਦ ਰਹੇ।