FacebookTwitterg+Mail

ਰਿਤੇਸ਼ ਸਿਧਵਾਨੀ ਤੇ ਐਕਸੈੱਲ ਐਂਟਰਟੇਨਮੈਂਟ ਮਨਾਉਣਗੇ 'ਮਿਰਜ਼ਾਪੁਰ' ਦੀ ਸਫਲਤਾ ਦਾ ਜਸ਼ਨ

ritesh sidhwani mirzapur
12 December, 2018 07:22:31 PM

ਮੁੰਬਈ (ਬਿਊਰੋ)— ਰਿਤੇਸ਼ ਸਿਧਵਾਨੀ ਤੇ ਉਸ ਦੇ ਪ੍ਰੋਡਕਸ਼ਨ ਹਾਊਸ ਐਕਸੈੱਲ ਐਂਟਰਟੇਨਮੈਂਟ ਲਈ ਆਨੰਦ ਲੈਣ ਦਾ ਸਮਾਂ ਆ ਗਿਆ ਹੈ ਕਿਉਂਕਿ ਨਿਰਮਾਤਾ ਹੁਣ ਅਮੇਜ਼ਾਨ ਪ੍ਰਾਈਮ ਵੀਡੀਓ ਨਾਲ ਕੀਤੇ ਗਏ ਆਪਣੇ ਦੂਜੇ ਸਹਿਯੋਗ 'ਮਿਰਜ਼ਾਪੁਰ' ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਤਿਆਰ ਹਨ। ਨਵੰਬਰ 'ਚ ਰਿਲੀਜ਼ ਕੀਤੀ ਗਈ ਅਮੇਜ਼ਾਨ ਆਰੀਜਨਲ 'ਮਿਰਜ਼ਾਪੁਰ' ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਸਟ੍ਰੀਮ ਕੀਤੀ ਗਈ ਭਾਰਤੀ ਮੂਲ ਵੈੱਬ ਸੀਰੀਜ਼ 'ਚੋਂ ਇਕ ਬਣ ਗਈ ਹੈ।

Punjabi Bollywood Tadka

ਦੁਨੀਆ ਭਰ 'ਚ ਦਰਸ਼ਕਾਂ ਤੋਂ ਮਿਲ ਰਹੀ ਭਾਰੀ ਪ੍ਰਤੀਕਿਰਿਆ ਤੇ ਸਫਲਤਾ ਦਾ ਜਸ਼ਨ ਮਨਾਉਣ ਲਈ ਐਕਸੈੱਲ ਐਂਟਰਟੇਨਮੈਂਟ ਵਲੋਂ ਰਿਤੇਸ਼ ਸਿਧਵਾਨੀ ਕੱਲ 'ਮਿਰਜ਼ਾਪੁਰ' ਸਟਾਰ ਕਲਾਕਾਰ ਲਈ ਇਕ ਪਾਰਟੀ ਦੀ ਮੇਜ਼ਬਾਨੀ ਕਰਨਗੇ। ਇਸ ਜਸ਼ਨ 'ਚ 'ਮਿਰਜ਼ਾਪੁਰ' ਦੀ ਦਮਦਾਰ ਸਟਾਰਕਾਸਟ ਸਮੇਤ ਫਰਹਾਨ ਅਖਤਰ, ਰਿਤੇਸ਼ ਸਿਧਵਾਨੀ, ਅਲੀ ਫਜ਼ਲ, ਪੰਕਜ ਤ੍ਰਿਪਾਠੀ, ਦਿਵਯੇਂਦੂ ਸ਼ਰਮਾ, ਸ਼ਰੇਆ ਪਿਲਗਾਂਵਕਰ, ਸ਼ਵੇਤਾ ਤ੍ਰਿਪਾਠੀ, ਹਰਸ਼ਿਤਾ ਗੌਰ, ਰਸਿਕਾ ਦੁੱਗਲ, ਕਰਨ ਅੰਸ਼ੁਮਨ, ਗੁਰਮੀਤ ਸਿੰਘ, ਰਾਹੁਲ ਝੋਲਕੀਆ, ਸ਼ੁਜਾਤ ਸੌਦਾਗਰ, ਅੰਗਦ ਬੇਦੀ, ਸਿਧਾਂਤ ਚਤੁਰਵੇਦੀ, ਤਨੁਜ ਵੀਰਵਾਨੀ ਤੇ ਫਲੋਰਾ ਸੈਣੀ ਵਰਗੇ ਤਮਾਮ ਸਿਤਾਰੇ ਆਪਣੀ ਹਾਜ਼ਰੀ ਨਾਲ ਚਾਰ ਚੰਨ ਲਗਾਉਂਦੇ ਨਜ਼ਰ ਆਉਣਗੇ।


Tags: Ritesh Sidhwani Mirzapur Pankaj Tripathi Farhan Akhtar

Edited By

Rahul Singh

Rahul Singh is News Editor at Jagbani.