ਮੁੰਬਈ— ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਪਿਛਲੀ ਫਿਲਮ ਮੋਹਿੰਜੋ ਦਾੜੋ ਇਸ ਸਾਲ ਦੀ ਵੱਡੀ ਅਸਫਲਤਾ 'ਚ ਸ਼ਾਮਲ ਹੈ ਪਰ ਉਨ੍ਹਾਂ ਨੂੰ ਇਸ ਦੀ ਨਾਕਾਮਯਾਬੀ ਤੋਂ ਕੋਈ ਫਰਕ ਨਹੀਂ ਪੈਂਦਾ ਹੈ। ਉਨ੍ਹਾਂ ਦੇ ਮੋਬਾਇਲ ਦੀ ਰਿੰਗ ਤਾਂ ਇਹ ਹੀ ਦੱਸਦੀ ਹੈ, ਕਿ ਉਹ ਇਸ ਫਿਲਮ ਤੋਂ ਸਦਮੇ 'ਚ ਨਹੀਂ ਹੈ। ਨਿਰਦੇਸ਼ਿਤ ਆਸ਼ੁਤੋਸ਼ ਗੋਵਾਰਿਕ ਦੀ ਫਿਲਮ ਮੋਹਿੰਜੋ ਦਾੜੋ ਸਿੰਧੂ ਘਾਟੀ ਸਭਿਅਤਾ 'ਚ ਵਿਸ਼ੇ 'ਤੇ ਅਧਾਰਿਤ ਸੀ, ਜਿਸ 'ਚ ਰਿਤਿਕ ਰੋਸ਼ਨ ਦੇ ਨਾਲ ਪੂਜਾ ਹੇਗੜੇ ਨੇ ਮੁੱਖ ਕਿਰਦਾਰ ਨਿਭਾਇਆ ਸੀ। ਇਹ ਫਿਲਮ ਇਸ ਸਾਲ ਦੀਆਂ ਸਾਰੀਆਂ ਫਿਲਮਾਂ 'ਚ ਸ਼ਾਮਲ ਸੀ, ਪਰ ਰਿਲੀਜ਼ ਦੇ ਬਾਅਦ ਇਸ ਸਾਲ ਇਸ ਫਿਲਮ ਨੂੰ ਸਫਲਤਾ ਨਹੀਂ ਮਿਲੀ। ਮੋਹਿੰਜੋ ਦਾੜੋ ਦੀ ਅਸਫਲਤਾ ਨਾਲ ਉਨ੍ਹਾਂ ਦੇ ਕਰੀਅਰ ਅਤੇ ਨਿੰਜ਼ੀ ਜ਼ਿੰਦਗੀ 'ਤੇ ਕੋਈ ਅਸਰ ਨਹੀਂ ਪਿਆ ਹੈ। ਦਿਲਚਸਪ ਗੱਲ ਹੈ ਕਿ ਅੱਜ ਵੀ ਉਨ੍ਹਾਂ ਨੇ ਮੋਬਾਇਲ ਦੀ ਰਿੰਗ ਟੋਨ ਇਸ ਫਿਲਮ ਦੀ ਕੀਤੀ ਹੈ।
ਸੋਮਵਾਰ ਨੂੰ ਰਿਤਿਕ ਇਕ ਸਮਾਰੋਹ 'ਚ ਸ਼ਾਮਲ ਹੋਏ, ਜਿਸ 'ਚ ਉਹ ਸਦਮੇਂ ਨੂੰ ਲੈ ਕੇ ਗੱਲ ਕਰ ਰਹੇ ਸੀ। ਸਮਾਰੋਹ ਦੌਰਾਨ ਅਚਾਨਕ ਉਨ੍ਹਾਂ ਨੂੰ ਫੋਨ ਆਇਆ, ਤਾਂ ਮੋਹਿੰਜੋ ਦਾੜੋ ਦਾ ਗੀਤ ਸੁਣਾਈ ਦਿੱਤਾ । ਉਨ੍ਹਾਂ ਨੇ ਫੋਨ ਚੱਕਿਆ ਅਤੇ ਬਾਅਦ 'ਚ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਫੋਨ ਸੀ, ਜਿਸ ਨੂੰ ਉਹ ਛੱਡ ਨਹੀਂ ਸਕਦੇ ਸੀ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਭਾਵੇਂ ਹੀ ਅੰਕੜੇ ਦੇ ਹਿਸਾਬ ਤੋਂ ਫਿਲਮ ਨਹੀਂ ਚੱਲੀ ਪਰ ਉਨ੍ਹਾਂ ਦੇ ਇਹ ਫਿਲਮ ਦਿਲ ਦੇ ਕਰੀਬ ਹੈ ਅਤੇ ਇਸ ਫਿਲਮ ਨੂੰ ਕਰਨ ਦਾ ਮੈਨੂੰ ਅਫਸੋਸ ਨਹੀਂ ਹੈ।
ਇਕ ਸਮਾਰੋਹ 'ਚ ਉਨ੍ਹਾਂ ਨੇ ਸਦਮੇਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਅਜਿਹੇ ਕਈ ਮੋੜ ਆਏ ਹਨ, ਜਦੋਂ ਉਨ੍ਹਾਂ ਨੂੰ ਸਦਮੇਂ ਤੋਂ ਗੁਜਰਨਾ ਪਵੇਂ ਪਰ ਉਸ ਦੌਰ 'ਚ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ। ਇਕ ਇਹੀ ਤਰੀਕਾ ਹੈ ਆਪਣੇ ਆਪ ਨੂੰ ਨਿਰਾਸ਼ ਤੋਂ ਬਚਾਉਂਣ ਲਈ।