ਮੁੰਬਈ(ਬਿਊਰੋ)- ਬਾਲੀਵੁੱਡ ਦੇ ਸਦਾਬਹਾਰ ਹੀਰੋ ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਰਿਤੂ ਨੰਦਾ ਰਿਸ਼ੀ ਕਪੂਰ ਦੀ ਭੈਣ ਤੇ ਮਹਾਨਾਇਕ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਦੀ ਸੱਸ ਸੀ। ਦੱਸ ਦੇਈਏ ਕਿ ਰਿਤੂ ਨੰਦਾ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ। ਰਿਤੂ ਨੰਦਾ ਦਾ ਅੰਤਿਮ ਸੰਸਕਾਰ ਦਿੱਲੀ ਵਿਚ ਕੀਤਾ ਗਿਆ। ਇਸ ਦੌਰਾਨ ਅਮਿਤਾਭ ਬੱਚਨ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚਿਆ। ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਨੇ ਰਿਤੂ ਨੰਦਾ ਨੂੰ ਆਖਰੀ ਵਿਦਾਈ ਦਿੱਤੀ। ਇਸ ਦੌਰਾਨ ਐਸ਼ਵਰਿਆ ਦੀਆਂ ਅੱਖਾਂ ਵਿਚ ਹੰਝੂ ਆ ਗਏ। ਅਭਿਸ਼ੇਕ ਪੂਰਾ ਸਮਾਂ ਸ਼ਵੇਤਾ ਬੱਚਨ ਦੀ ਧੀ ਨਵਿਆ ਨਵੇਲੀ ਨਾਲ ਦਿਖਾਈ ਦਿੱਤੇ। ਕਪੂਰ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਦਿੱਲੀ ਪਹੁੰਚੇ। ਰਿਤੂ ਨੰਦਾ ਇਕ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਅਤੇ ਉਨ੍ਹਾਂ ਦੀ ਉਮਰ 71 ਸਾਲ ਸੀ। ਰਿਤੂ ਨੰਦਾ ਦੇ ਦਿਹਾਂਤ ਦੀ ਜਾਣਕਾਰੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਆਪਣੇ ਬਲਾਗ ’ਤੇ ਸ਼ੇਅਰ ਕੀਤੀ। ਉਨ੍ਹਾਂ ਨੇ ਲਿਖਿਆ, ਮੇਰੀ ਕੁੜਮਣੀ, ਰਿਤੂ ਨੰਦਾ, ਸ਼ਵੇਤਾ ਦੀ ਸੱਸ ਮਾਂ ਦਾ ਅੱਜ ਸਵੇਰੇ 1:15 ਵਜੇ ਦਿਹਾਂਤ ਹੋ ਗਿਆ।’’ ਦੱਸਣਯੋਗ ਹੈ ਕਿ ਰਿਤੂ ਦਾ ਜਨਮ 1984 'ਚ ਹੋਇਆ ਸੀ ਤੇ ਉਹ ਲਾਈਫ ਇੰਸ਼ੋਰੈਂਸ ਬਿਜ਼ਨੈੱਸ 'ਚ ਇਕ ਏਜੰਟ ਦੇ ਤੌਰ 'ਤੇ ਕੰਮ ਕਰ ਚੁੱਕੇ ਸਨ। ਉਨ੍ਹਾਂ ਦਾ ਵਿਆਹ ਮਸ਼ਹੂਰ ਉਦਯੋਗਪਤੀ ਰਾਜਨ ਨੰਦਾ ਨਾਲ ਹੋਇਆ ਸੀ। ਉਨ੍ਹਾਂ ਦੇ ਬੇਟੇ ਨਿਖਿਲ ਨੰਦਾ ਦਾ ਵਿਆਹ ਅਮਿਤਾਭ ਦੀ ਧੀ ਸ਼ਵੇਤਾ ਨੰਦਾ ਨਾਲ ਹੋਇਆ।