ਮੁੰਬਈ (ਬਿਊਰੋ)— 90 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਰਿਤੂ ਸ਼ਿਵਪੂਰੀ ਟੀ. ਵੀ. ਸ਼ੋਅ 'ਇਸ ਪਿਆਰ ਕੋ ਕਿਆ ਨਾਮ ਦੂੰ' 'ਚ ਨਜ਼ਰ ਆਈ ਸੀ। ਉਦੋਂ ਹੀ ਉਸਦੇ ਲੁੱਕ ਅਤੇ ਫਿੱਟਨੈੱਸ ਦੀ ਕਾਫੀ ਚਰਚਾ ਹੋਈ ਸੀ। ਸ਼ੋਅ 'ਚ ਉਸਨੇ ਲੀਡ ਅਭਿਨੇਤਰੀ ਸ਼ਿਵਾਨੀ ਤੋਮਰ ਦੀ ਮਤਰੇਈ ਮਾਂ ਦਾ ਕਿਰਦਾਰ ਨਿਭਾਇਆ ਸੀ।
ਬੀਤੇ ਦਿਨੀਂ ਰਿਤੂ ਥਾਈਲੈਂਡ 'ਚ ਛੁੱਟੀਆਂ ਮਨਾਉਣ ਪਹੁੰਚੀ ਸੀ। ਇਸ ਦੌਰਾਨ ਉਸਨੇ ਸੋਸ਼ਲ ਮੀਡੀਆ 'ਤੇ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
43 ਸਾਲ ਦੀ ਖੂਬਸੂਰਤ ਅਦਾਕਾਰਾ ਰਿਤੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਤੂ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 1993 ਦੀ ਫਿਲਮ 'ਆਂਖੋਂ' 'ਚ ਗੋਵਿੰਦਾ, ਚੰਕੀ ਪਾਂਡੇ ਵਰਗੇ ਸਿਤਾਰਿਆਂ ਨਾਲ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ।