FacebookTwitterg+Mail

ਕਦੀ MMS ਲੀਕ ਹੋਣ ਨਾਲ ਸੁਰਖੀਆਂ 'ਚ ਰਹੀ ਸੀ ਇਹ ਅਦਾਕਾਰਾ, ਹੁਣ ਕਰ ਰਹੀ ਹੈ ਪ੍ਰੇਮੀ ਨਾਲ ਵਿਆਹ

riya sen
16 August, 2017 10:31:10 AM

ਮੁੰਬਈ— ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਬਾਲੀਵੁੱਡ ਅਦਾਕਾਰਾ ਰੀਆ ਸੇਨ ਦਾ ਵਿਆਹ ਫਿਕਸ ਹੋ ਗਿਆ ਹੈ। ਖ਼ਬਰਾਂ ਹਨ ਕਿ ਰੀਆ ਸੇਨ ਇਸੇ ਮਹੀਨੇ ਦੇ ਅੰਤ ਤੱਕ ਆਪਣੇ ਲਾਂਗ ਟਾਈਮ ਬੁਆਏਫ੍ਰ੍ਰੈਂਡ ਸ਼ਿਵਮ ਤਿਵਾੜੀ ਨਾਲ ਵਿਆਹ ਕਰਨ ਵਾਲੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਰੀਆ ਅਕਸਰ ਸ਼ਿਵਮ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 2005 'ਚ ਰੀਆ ਦਾ ਇਕ ਐੱਮ. ਐੱਮ. ਐੱਸ. ਸਾਹਮਣੇ ਆਇਆ ਸੀ, ਜਿਸ 'ਚ ਉਹ ਐਕਟਰ ਅਸ਼ਮਿਤ ਪਟੇਲ ਨਾਲ ਨਜ਼ਰ ਆ ਰਹੀ ਸੀ। 

Punjabi Bollywood Tadka

ਜ਼ਿਕਰਯੋਗ ਹੈ ਕਿ ਰੀਆ ਨੇ ਫਿਲਮ 'ਸਟਾਈਲ' (2001) ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਜੇ ਆਪੋਜ਼ਿਟ ਸ਼ਰਮਨ ਜੋਸ਼ੀ ਅਤੇ ਸਾਹਿਲ ਖਾਨ ਸਨ।

Punjabi Bollywood Tadka

ਬਾਅਦ 'ਚ ਉਹ  'ਦਿਲ ਵਿਲ ਪਿਆਰ ਵਿਆਰ' (2002), 'ਝਨਕਾਰ ਬੀਟਸ' (2003), 'ਕਿਆਮਤ' (2003), 'ਸ਼ਾਦੀ ਨੰਬਰ-1' (2005) ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ। ਰੀਆ ਸਿੰਗਰ ਫਾਲਗੁਨੀ ਪਾਠਕ ਦੇ ਵੀਡੀਓ ਐਲਬਮ 'ਚੂੜੀ ਜੋ ਖਨਕੇ...' 'ਚ ਅਤੇ ਜਗਜੀਤ ਸਿੰਘ ਨਾਲ ਗੀਤ 'ਜਬ ਸਾਹਮਣੇ ਤੁੰਮ ਆ ਜਾਤੇ ਹੋ' 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Riya senBoyfriendMarry Shivam tiwariMms viralBollywood celebrityਰੀਆ ਸੇਨਸ਼ਿਵਮ ਤਿਵਾੜੀ