FacebookTwitterg+Mail

ਹਨੀਮੂਨ 'ਤੇ ਗਈ ਇਸ ਅਦਾਕਾਰਾ ਨੇ ਪਤੀ ਨਾਲ ਸਭ ਦੇ ਸਾਹਮਣੇ ਕੀਤੀ ਇਹ ਹਰਕਤ, ਮਚਿਆ ਬਵਾਲ!!

riya sen
12 September, 2017 03:17:11 PM

ਮੁੰਬਈ— ਬਾਲੀਵੁੱਡ ਅਦਾਕਾਰਾ ਰੀਆ ਸੇਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਲਿੱਪ-ਲਾਕ ਕਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੀਆ ਨੇ ਲਿਖਿਆ, ''#kisses for #mrs and a #heart for #art ☮️''।
ਬਾਲੀਵੁੱਡ 'ਚ ਸੁਪਰਫਲਾਪ ਰਹੀ ਰੀਆ ਨੇ ਪਿਛਲੇ ਮਹੀਨੇ ਇਕ ਪ੍ਰਾਈਵੇਟ ਸੈਰੇਮਨੀ ਰਾਹੀਂ ਗੁੱਪ-ਚੁੱਪ ਤਰੀਕੇ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਰੀਆ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ। ਇਸ ਲਈ ਉਨ੍ਹਾਂ ਨੇ ਜਲਦੀ 'ਚ ਵਿਆਹ ਦਾ ਫੈਸਲਾ ਲਿਆ। ਪਰ ਹਾਲ ਹੀ 'ਚ ਰੀਆ ਨੇ ਇਕ ਲੀਡਿੰਗ ਵੈਬਸਾਈਟ ਨੂੰ ਇੰਟਰਵਿਊ ਦਿੱਤਾ, 'ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਗੱਲਬਾਤ ਕੀਤੀ। ਰੀਆ ਨੇ ਦੱਸਿਆਂ, ''ਮੈਨੂੰ ਪਤਾ ਸੀ ਕਿ ਜਲਦਬਾਜ਼ੀ 'ਚ ਵਿਆਹ ਕਰਨ 'ਚ ਮੇਰੀ ਗਰਭਅਵਸਥਾ ਦੇ ਬਾਰੇ 'ਚ ਅੰਦਾਜ਼ੇ ਲਗਾਏ ਜਾਣਗੇ ਪਰ ਮੈਂ ਇਸ 'ਤੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੀ। ਮੇਰੇ ਹਿਸਾਬ ਨਾਲ ਰਿਲੇਸ਼ਨਸ਼ਿੱਪ ਤੋਂ ਬਾਅਦ ਵਿਆਹ ਨੂੰ ਇਕ ਲੰਬਾ ਗੈਪ ਦੇਣਾ ਹੁੰਦਾ ਹੈ। 
ਜ਼ਿਕਰਯੋਗ ਹੈ ਕਿ ਰੀਆ ਨੇ ਫਿਲਮ 'ਸਟਾਈਲ' ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਸ਼ਰਮਨ ਜੋਸ਼ੀ ਅਤੇ ਸਾਹਿਲ ਖਾਨ ਸਨ। ਬਾਅਦ 'ਚ ਉਹ 'ਦਿਲ ਵਿਲ ਪਿਆਰ ਵਿਆਰ', 'ਝਨਕਾਰ ਬਿਟਸ', 'ਕਿਆਮਤ', 'ਸ਼ਾਦੀ ਨੰਬਰ-1' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ। ਉਹ ਸਿੰਗਰ ਫਾਲਗੁਨੀ ਪਾਠਕ ਦੇ ਵੀਡੀਓ ਐਲਬਮ 'ਚੂੜੀ ਜੋ ਖਨਕੇ...' 'ਚ ਵੀ ਕੰਮ ਕਰ ਚੁੱਕੀ ਹੈ। ਉਹ ਆਖਿਰੀ ਵਾਰ ਆਗ੍ਰੀਦੇਵ ਚੈਟਰਜੀ ਦੀ ਫਿਲਮ 'ਡਾਰਕ ਚਾਕਲੇਟ 'ਚ ਦਿਖੀ ਸੀ।


Tags: Bollywood celebityRiya senIntimate sceneRagini MMSਰੀਆ ਸੇਨ ਲਿੱਪ-ਲਾਕ