FacebookTwitterg+Mail

ਆਪਣੇ ਕੁੱਤੇ ਨੂੰ ਲੈ ਕੇ ਚਰਚਾ 'ਚ ਆਈ ਇਹ ਹੌਟ ਅਭਿਨੇਤਰੀ

riya sen
23 December, 2017 08:15:58 PM

ਮੁੰਬਈ (ਬਿਊਰੋ)— ਆਪਣੀ ਬੋਲਡਨੈੱਸ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਰਿਆ ਸੇਨ ਇਕ ਵਾਰ ਫਿਰ ਚਰਚਾ 'ਚ ਆ ਚੁੱਕੀ ਹੈ। ਦਰਸਅਲ, ਰਿਆ ਦੇ ਨੋਇਡਾ ਸਥਿਤ ਘਰ ਦੇ ਕੋਲ ਉਸਦੇ ਕੁੱਤੇ ਨੂੰ ਬਦਮਾਸ਼ ਚੁੱਕ ਕੇ ਲੈ ਗਏ ਹਨ। ਬਦਮਾਸ਼ਾਂ ਨੇ ਕੁੱਤੇ ਨੂੰ ਘੁੰਮਾ ਰਹੇ ਨੋਕਰ ਦੇ ਵਿਰੋਧ ਕਰਨ 'ਤੇ ਉਸਨੂੰ ਚਾਕੂ ਦਿਖਾ ਕੇ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ। ਰਿਆ ਦੇ ਪਤੀ ਨੇ ਕੁੱਤਾ ਵਾਪਸ ਲਿਆਉਣ ਵਾਲੇ ਨੂੰ 50,000 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉੱਥੋਂ ਦੇ ਥਾਣਾ ਫੇਸ 2 ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਦੱਸਣਯੋਗ ਹੈ ਕਿ ਰਿਆ ਸੇਨ, ਪਤੀ ਸ਼ਿਵਮ ਤਿਵਾਰੀ ਅਤੇ ਸੱਸ-ਸਹੁਰੇ ਨਾਲ ਗ੍ਰੇਟਰ ਨੋਇਡਾ ਐਕਪ੍ਰੈਸਵੇ ਸਥਿਤ ਸੈਕਟਰ-93 ਬੀ ਦੇ ਓਮੈਕਸ ਫਾਰੇਸਟ ਸੋਸਾਇਟੀ 'ਚ ਰਹਿੰਦੀ ਹੈ। ਜਾਣਕਾਰੀ ਮੁਤਾਬਕ ਉਸਦੇ ਸਹੁਰੇ ਚਿੰਤਨ ਤਿਵਾਰੀ ਨੇ ਦੱਸਿਆ ਕਿ ਬੇਟੇ ਸ਼ਿਵਮ ਕੋਲ ਅਮਰੀਕਨ ਬੂਲੀ ਬ੍ਰੀਡ ਦਾ ਕੁੱਤਾ ਹੈ। ਉਨ੍ਹਾਂ ਦਾ ਨੋਕਰ ਸ਼ਾਮ ਕਰੀਬ 6 ਵਜੇ ਘਰ ਦੇ ਬਾਹਰ ਕੁੱਤੇ ਨੂੰ ਘੁਮਾਉਣ ਲਈ ਲੈ ਕੇ ਗਿਆ। ਇਸ ਦੌਰਾਨ ਹੀ ਕਾਰ ਸਵਾਰ ਬਦਮਾਸ਼ ਨੋਕਰ ਨੂੰ ਚਾਕੂ ਦਿਖਾ ਕੁੱਤੇ ਨੂੰ ਲੈ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਇਹ ਵਾਰਦਾਤ ਸੋਸਾਇਟੀ ਦੇ ਬਾਹਰ ਲੱਗੇ ਕੈਮਰੇ 'ਚ ਰਿਕਾਰਡ ਹੈ।


Tags: Riya Sen Dog American Bully Noida Shivam Tewari Bollywood Actress