FacebookTwitterg+Mail

...ਤਾਂ ਇਸ ਕਾਰਨ ਰੀਆ ਸੇਨ ਨੇ ਪ੍ਰੇਮੀ ਨਾਲ ਕਰ ਲਿਆ ਚੋਰੀ-ਛਿਪੇ ਵਿਆਹ, ਵਜ੍ਹਾ ਜਾਣ ਉੱਡ ਜਾਣਗੇ ਹੋਸ਼!!

riya sen married with boyfriend
18 August, 2017 04:58:56 PM

ਮੁੰਬਈ— ਬਾਲੀਵੁੱਡ ਅਦਾਕਾਰਾ ਰੀਆ ਸੇਨ ਨੇ ਆਪਣੇ ਪ੍ਰੇਮੀ ਸ਼ਿਵਮ ਤਿਵਾੜੀ ਨਾਲ ਇਕ ਨਿੱਜੀ ਸਮਾਗਮ 'ਚ ਵਿਆਹ ਕਰ ਲਿਆ ਹੈ। ਪਹਿਲੇ ਖਬਰਾਂ ਆ ਰਹੀਆਂ ਸਨ ਕਿ ਉਹ ਇਸ ਮਹੀਨੇ ਦੇ ਆਖੀਰ 'ਚ ਵਿਆਹ ਕਰ ਸਕਦੀ ਹੈ ਪਰ ਉਨ੍ਹਾਂ ਨੇ ਬਿਨਾਂ ਕਿਸੇ ਨੂੰ ਸੂਚਨਾ ਦਿੱਤੇ ਅਚਾਨਕ ਵਿਆਹ ਕਰ ਲਿਆ ਹੈ।

Punjabi Bollywood Tadka

ਰੀਆ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਕਿ ਰੀਆ ਨੇ ਪੁਣੇ 'ਚ ਵਿਆਹ ਕਰ ਲਿਆ ਹੈ। ਇਸ ਵਿਆਹ 'ਚ ਦੋਹਾਂ ਦਾ ਪਰਿਵਾਰ ਅਤੇ ਕੁਝ ਕਰੀਬ ਦੋਸਤ ਸ਼ਾਮਲ ਹੋਏ ਸਨ। ਫਿਲਮੀ ਗਲੀਆਂ 'ਚ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਰੀਆ ਗਰਭਵਤੀ ਹੈ ਅਤੇ ਇਸੇ ਕਾਰਨ ਇੰਨੀ ਛੇਤੀ 'ਚ ਵਿਆਹ ਹੋਇਆ ਹੈ।

Punjabi Bollywood Tadka

ਪਿਛਲੇ ਕੁਝ ਦਿਨਾਂ ਤੋਂ ਰੀਆ ਸ਼ਿਵਮ ਨੂੰ ਡੇਟ ਕਰ ਰਹੀ ਸੀ। ਰੀਆ ਦੇ ਵਿਆਹ ਦੀਆਂ ਤਸਵੀਰਾਂ ਤਾਂ ਫਿਲਹਾਲ ਸਾਹਮਣੇ ਨਹੀਂ ਆਈਆਂ ਹਨ ਪਰ ਉਨ੍ਹਾਂ ਦੀ ਭੈਣ ਨੇ ਸਮਾਗਮ ਤੋਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


ਜ਼ਿਕਰਯੋਗ ਹੈ ਕਿ 2005 'ਚ ਰੀਆ ਦਾ ਇਕ ਐੱਮ. ਐੱਮ. ਐੱਸ. ਸਾਹਮਣੇ ਆਇਆ ਸੀ, ਜਿਸ 'ਚ ਉਹ ਐਕਟਰ ਅਸ਼ਮਿਤ ਪਟੇਲ ਨਾਲ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਰੀਆ ਨੇ ਫਿਲਮ 'ਸਟਾਈਲ' (2001) ਨਾਲ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਸ਼ਰਮਨ ਜੋਸ਼ੀ ਅਤੇ ਸਾਹਿਲ ਖਾਨ ਸਨ। ਬਾਅਦ 'ਚ ਉਹ  'ਦਿਲ ਵਿਲ ਪਿਆਰ ਵਿਆਰ' (2002), 'ਝਨਕਾਰ ਬੀਟਸ' (2003), 'ਕਿਆਮਤ' (2003), 'ਸ਼ਾਦੀ ਨੰਬਰ-1' (2005) ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਈ। ਰੀਆ ਸਿੰਗਰ ਫਾਲਗੁਨੀ ਪਾਠਕ ਦੇ ਵੀਡੀਓ ਐਲਬਮ 'ਚੂੜੀ ਜੋ ਖਨਕੇ...' 'ਚ ਅਤੇ ਜਗਜੀਤ ਸਿੰਘ ਨਾਲ ਗੀਤ 'ਜਬ ਸਾਹਮਣੇ ਤੁੰਮ ਆ ਜਾਤੇ ਹੋ' 'ਚ ਵੀ ਕੰਮ ਕਰ ਚੁੱਕੀ ਹੈ।


Tags: Raima sen Riya senMarriedShivam tiwariBollywood celebrityਰੀਆ ਸੇਨਸ਼ਿਵਮ ਤਿਵਾੜੀਰੀਆ ਸੇਨਸ਼ਿਵਮ ਤਿਵਾੜੀਵਿਆਹ