FacebookTwitterg+Mail

ਅਚਾਨਕ ਵਿਆਹ ਨੂੰ ਲੈ ਕੇ ਪਹਿਲੀ ਵਾਰ ਬੋਲੀ ਰੀਆ, ਪਤਾ ਸੀ ਉਡਣਗੀਆਂ ਗਰਭਵਤੀ ਹੋਣ ਦੀਆਂ ਖਬਰਾਂ

riya sen on her marriage
08 September, 2017 08:33:28 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰੀਆ ਸੇਨ ਨੇ 16 ਅਗਸਤ 2017 ਨੂੰ ਆਪਣੇ ਬੁਆਏਫਰੈਂਡ ਸ਼ਿਵਮ ਨਾਲ ਇਕ ਨਿੱਜੀ ਸੈਰਾਮਨੀ ਦੌਰਾਨ ਚੋਰੀ-ਛਿਪੇ ਵਿਆਹ ਕਰਵਾ ਲਿਆ ਸੀ। ਇਸ ਵਿਚਾਲੇ ਖਬਰਾਂ ਆਈਆਂ ਕਿ ਰੀਆ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ, ਇਸ ਲਈ ਉਸ ਨੇ ਜਲਦਬਾਜ਼ੀ 'ਚ ਵਿਆਹ ਦਾ ਫੈਸਲਾ ਲਿਆ।
Punjabi Bollywood Tadka
ਪਹਿਲੀ ਵਾਰ ਵਿਆਹ ਤੋਂ ਬਾਅਦ ਰੀਆ ਨੇ ਇਕ ਇੰਟਰਵਿਊ ਦਿੱਤਾ ਹੈ, ਜਿਸ 'ਚ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
Punjabi Bollywood Tadka
ਰੀਆ ਕਹਿੰਦੀ ਹੈ, 'ਮੈਨੂੰ ਪਤਾ ਸੀ ਕਿ ਜਲਦਬਾਜ਼ੀ 'ਚ ਵਿਆਹ ਕਰਨ ਨਾਲ ਮੇਰੇ ਗਰਭਵਤੀ ਹੋਣ ਬਾਰੇ ਕਿਆਸ ਲਗਾਈ ਜਾਵੇਗੀ ਪਰ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਮੇਰੇ ਹਿਸਾਬ ਨਾਲ ਰਿਲੇਸ਼ਨਸ਼ਿਪ ਤੋਂ ਬਾਅਦ ਵਿਆਹ ਵਿਸ਼ਵਾਸ ਨੂੰ ਇਕ ਲੰਬਾ ਗੈਪ ਦੇਣਾ ਹੁੰਦਾ ਹੈ।
Punjabi Bollywood Tadka
ਵਿਆਹ ਕਿਸੇ ਚੀਜ਼ ਦੀ ਗਾਰੰਟੀ ਨਹੀਂ ਹੈ। ਇਸ ਨਾਲ ਸਭ ਸਹੀ ਹੋ ਜਾਵੇਗਾ, ਇਹ ਜ਼ਰੂਰੀ ਨਹੀਂ ਹੈ। ਵਿਆਹ ਦੇ ਮਾਇਨੇ ਸੱਚਾ ਪਿਆਰ, ਇੱਜ਼ਤ, ਈਮਾਨਦਾਰੀ, ਸਮਝਦਾਰੀ ਤੇ ਦੋ ਲੋਕਾਂ ਵਿਚਾਲੇ ਦੀ ਸੱਚਾਈ ਹੈ। ਜਿਸ ਨੂੰ ਤੁਸੀਂ ਖੁਦ ਬਣਾਉਂਦੇ ਹੋ। ਆਪਣੇ ਲਈ ਤਾਂ ਕਿ ਕੋਈ ਰਿਸ਼ਤਾ ਲੰਮਾ ਚੱਲ ਸਕੇ।'
Punjabi Bollywood Tadka
ਰੀਆ ਦੱਸਦੀ ਹੈ, 'ਇਕ ਦਿਨ ਦੀ ਗੱਲ ਹੈ। ਜਦੋਂ ਸ਼ਿਵਮ ਸਵੇਰੇ ਉਠੇ ਤੇ ਕਹਿਣ ਲੱਗੇ, ਚਲੋ ਅਸੀਂ ਵਿਆਹ ਕਰ ਲੈਂਦੇ ਹਾਂ। ਵਿਆਹ ਕਰਨ ਦਾ ਫੈਸਲਾ ਸ਼ਿਵਮ ਦਾ ਸੀ, ਇਹ ਕਾਫੀ ਜਲਦੀ 'ਚ ਲਿਆ ਗਿਆ। ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦੀ।'​​​​​​​​​​​​​​
Punjabi Bollywood TadkaPunjabi Bollywood Tadka


Tags: Riya Sen Marriage Pregnant Shivam