ਮੁੰਬਈ— ਰੀਆ ਸੇਨ ਤੇ ਸ਼ਿਵਮ ਤਿਵਾਰੀ ਦੇ ਵਿਆਹ ਦੀ ਰਿਸੈਪਸ਼ਨ ਬੀਤੇ ਦਿਨੀਂ ਨਵੀਂ ਦਿੱਲੀ ਦੇ ਲੀਲਾ ਪੈਲੇਸ 'ਚ ਆਯੋਜਿਤ ਕੀਤੀ ਗਈ। ਰਿਸੈਪਸ਼ਨ 'ਚ ਰੀਆ ਤੇ ਸ਼ਿਵਮ ਦੇ ਪਰਿਵਾਰਕ ਮੈਂਬਰ ਤੇ ਦੋਸਤ ਸ਼ਾਮਲ ਹੋਏ। ਹਾਲਾਂਕਿ ਬਾਲੀਵੁੱਡ ਤੋਂ ਕੋਈ ਵੀ ਸੈਲੇਬ੍ਰਿਟੀ ਇਸ ਮੌਕੇ ਨਜ਼ਰ ਨਹੀਂ ਆਇਆ। ਦੱਸਣਯੋਗ ਹੈ ਕਿ ਰੀਆ ਨੇ ਆਪਣੇ ਬੁਆਏਫਰੈਂਡ ਸ਼ਿਵਮ ਤਿਵਾਰੀ ਨਾਲ ਪਿਛਲੇ ਮਹੀਨੇ ਅਗਸਤ 'ਚ ਵਿਆਹ ਕਰਵਾਇਆ ਸੀ। ਲੀਲਾ ਪੈਲੇਸ 'ਚ ਆਯੋਜਿਤ ਰਿਸੈਪਸ਼ਨ 'ਚ ਰੀਆ ਸੇਨ ਦੋ ਡਰੈੱਸਾਂ 'ਚ ਨਜ਼ਰ ਆਈ। ਪਹਿਲਾਂ ਉਸ ਨੇ ਪਿੰਕ ਕਲਰ ਦੀ ਟਰਡੀਸ਼ਨਲ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਕੁਝ ਸਮੇਂ ਬਾਅਦ ਉਹ ਬਲੈਕ ਕਲਰ ਦੇ ਗਾਊਨ 'ਚ ਵੀ ਨਜ਼ਰ ਆਈ। ਰਿਸੈਪਸ਼ਨ 'ਚ ਰੀਆ ਦੀ ਮਾਂ ਮੁਨਮੁਨ ਸੇਨ ਤੇ ਭੈਣ ਰਾਇਮਾ ਸੇਨ ਵੀ ਮੌਜੂਦ ਸਨ। ਉਥੇ ਸ਼ਿਵਮ ਦੇ ਪਰਿਵਾਰ ਤੋਂ ਉਸ ਦੇ ਮਾਤਾ-ਪਿਤਾ ਤੇ ਭਰਾ ਵੀ ਰਿਸੈਪਸ਼ਨ 'ਚ ਨਜ਼ਰ ਆਏ। ਦੱਸਣਯੋਗ ਹੈ ਕਿ ਰੀਆ ਤੇ ਸ਼ਿਵਮ ਹਾਲ ਹੀ 'ਚ ਪਰਾਗ 'ਚ ਛੁੱਟੀਆਂ ਮਨਾ ਕੇ ਪਰਤੇ ਹਨ। ਰੀਆ ਸੇਨ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਦੱਸਿਆ ਕਿ ਵਿਆਹ ਕਿਸੇ ਵੀ ਚੀਜ਼ ਦੀ ਗਾਰੰਟੀ ਨਹੀਂ ਦਿੰਦਾ ਹੈ। ਵਿਆਹ ਦਾ ਮਤਲਬ ਦੋ ਲੋਕਾਂ ਵਿਚਾਲੇ ਪਿਆਰ, ਇੱਜ਼ਤ, ਸਨਮਾਨ, ਤਾਲਮੇਲ ਤੇ ਯਕੀਨ ਕਰਨਾ ਹੁੰਦਾ ਹੈ। ਜੇਕਰ ਤੁਸੀਂ ਰਿਲੇਸ਼ਨਸ਼ਿਪ 'ਚ ਹੋ ਤਾਂ ਖੁਸ਼ ਰਹੋ, ਹੱਸੋ ਤੇ ਜ਼ਿੰਦਗੀ ਦੇ ਪਲਾਂ ਨੂੰ ਯਾਦਗਾਰ ਬਣਾਓ। ਸਾਰਿਆਂ ਨੂੰ ਜ਼ਿੰਦਗੀ ਇਕ ਹੀ ਵਾਰ ਮਿਲਦੀ ਹੈ, ਜਿਹੜੀ ਖੁਸ਼ੀਆਂ ਨਾਲ ਗੁਜ਼ਾਰਨੀ ਚਾਹੀਦੀ ਹੈ। ਮੈਂ ਆਪਣੇ ਆਲੇ-ਦੁਆਲੇ ਕਈ ਵਿਆਹ ਟੁੱਟਦੇ ਦੇਖੇ ਹਨ ਪਰ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਜਿਵਾਂਗੀ।'